ਜਨਤਕ ਥਾਵਾਂ ''ਤੇ ਲੱਗੇ Wi-Fi ਦੀ ਵਰਤੋਂ ਨਾ ਕਰਨ ਵਿਦਿਆਰਥੀ : UGC

Friday, Dec 27, 2024 - 05:09 PM (IST)

ਜਨਤਕ ਥਾਵਾਂ ''ਤੇ ਲੱਗੇ Wi-Fi ਦੀ ਵਰਤੋਂ ਨਾ ਕਰਨ ਵਿਦਿਆਰਥੀ : UGC

ਨਵੀਂ ਦਿੱਲੀ- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਵਿਦਿਆਰਥੀਆਂ ਨੂੰ ਜਨਤਕ ਥਾਵਾਂ 'ਤੇ ਲੱਗੇ ਵਾਈ-ਫਾਈ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ। ਯੂ.ਜੀ.ਸੀ. ਨੇ 'ਸਟੇਅ ਸਾਈਬਰ ਸੇਫ' ਰਾਹੀਂ ਉੱਚ ਸਿੱਖਿਆ ਸੰਸਥਾਵਾਂ ਤੇ ਵਿਦਿਆਰਥੀਆਂ ਲਈ ਇਕ ਹੈਂਡਬੁੱਕ ਵੀ ਜਾਰੀ ਕੀਤੀ ਹੈ, ਜਿਸ ਵਿਚ ਸਾਈਬਰ ਫ੍ਰਾਡ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ, ਬਾਰੇ ਜਾਣਕਾਰੀ ਦਿੱਤੀ ਗਈ ਹੈ। ਯੂ.ਜੀ.ਸੀ. ਨੇ ਕਿਹਾ ਕਿ ਵਿਦਿਆਰਥੀ ਜਨਤਕ ਵਾਈ-ਫਾਈ ਦੀ ਵਰਤੋਂ ਕਰ ਕੇ ਆਪਣਾ ਈ-ਮੇਲ ਅਕਾਊਂਟ ਨਾ ਖੋਲ੍ਹਣ। 

ਇਹ ਵੀ ਪੜ੍ਹੋ : ਆ ਗਿਆ ਛੁੱਟੀਆਂ ਦਾ ਕਲੰਡਰ, ਜਨਵਰੀ ਤੋਂ ਦਸੰਬਰ ਤੱਕ ਇਨ੍ਹਾਂ ਤਾਰੀਖ਼ਾਂ 'ਚ ਰਹੇਗਾ Holiday

ਨਾਲ ਹੀ ਨੈੱਟ ਬੈਂਕਿੰਗ ਦੀ ਵਰਤੋਂ ਕਰਨ। ਜਨਤਕ ਥਾਵਾਂ 'ਤੇ ਲੱਗੇ ਯੂ.ਐੱਸ.ਬੀ. ਚਾਰਜਿੰਗ ਪੁਆਇੰਟ ਨਾਲ ਮੋਬਾਇਲ ਚਾਰਜ ਕਰਨ 'ਤੇ ਵੀ ਅਕਾਊਂਟ ਹੈੱਕ ਹੋ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਆਪਣੀ ਮੁਹਿੰਮ 'ਚ ਦੇਸ਼ ਭਰ ਤੋਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਵੀ ਸ਼ਾਮਲ ਕਰ ਰਿਹਾ ਹੈ। ਉੱਥੇ ਹੀ ਯੂ.ਜੀ.ਸੀ. ਨੇ ਸਾਰੇ ਕਾਲਜਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਸਾਈਬਰ ਕ੍ਰਾਈਮ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਮੇਲ ਅਤੇ ਉਸ 'ਚ ਅਟੈਚ ਫਾਈਲ ਨੂੰ ਧਿਆਨ ਨਾਲ ਹੀ ਖੋਲ੍ਹਣਾ ਚਾਹੀਦਾ। ਵਿਦਿਆਰਥੀ ਕਿਸੇ ਵੀ ਸਾਫਟਵੇਅਰ ਨੂੰ ਅਧਿਕਾਰਤ ਵੈੱਬਸਾਈਟ ਤੋਂ ਹੀ ਡਾਊਨਲੋਡ ਕਰਨ। ਨਾਲ ਹੀ ਸਮੇਂ-ਸਮੇਂ 'ਤੇ ਲੈਪਟਾਪ ਅਤੇ ਮੋਬਾਇਲ ਫੋਨ ਨੂੰ ਅਪਡੇਟ ਕਰਦੇ ਰਹਿਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News