ਹੁਣ ਗ੍ਰੈਜੂਏਸ਼ਨ ਤੋਂ ਬਾਅਦ ਸਿੱਧਾ PHD ਕਰ ਸਕਣਗੇ ਵਿਦਿਆਰਥੀ, ਜਾਣੋ UGC ਦਾ ਨਵਾਂ ਨਿਯਮ

Wednesday, Jun 15, 2022 - 02:06 PM (IST)

ਨਵੀਂ ਦਿੱਲੀ– ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਨੇ ਹੁਣ ਪੀ. ਐੱਚ. ਡੀ. ਕਰਨ ਲਈ ਮਾਸਟਰ ਕੋਰਸ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਯੂ. ਜੀ. ਸੀ. ਵੱਲੋਂ ਹੁਣੇ ਜਿਹੇ ਜਾਰੀ ਨਵੀਆਂ ਹਦਾਇਤਾਂ ਅਨੁਸਾਰ, ਹੁਣ 10 ਵਿਚੋਂ 7.5 ਸੀ. ਜੀ. ਪੀ. ਏ. ਨਾਲ 4 ਸਾਲਾ ਅੰਡਰਗ੍ਰੈਜੂਏਟ ਕੋਰਸ ਕਰਨ ਵਾਲੇ ਵਿਦਿਆਰਥੀ ਪੀ. ਐੱਚ. ਡੀ. ਵਿਚ ਸਿੱਧਾ ਦਾਖਲਾ ਲੈ ਸਕਣਗੇ।

ਇਹ ਵੀ ਪੜ੍ਹੋ– ਸਕੂਲੀ ਸਿਲੇਬਸ ’ਚ ਸ਼ਾਮਲ ਹੋਵੇਗੀ 'ਖੇਤੀਬਾੜੀ', ਜਾਣੋ ਕੇਂਦਰ ਸਰਕਾਰ ਦੀ ਯੋਜਨਾ

ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਐੱਮ ਫਿਲ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ 4 ਸਾਲਾ ਅੰਡਰ ਗਰੈਜੂਏਟ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿਵਸਥਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਯੂ. ਜੀ. ਸੀ. ਨੇ ਪੀ. ਐੱਚ. ਡੀ. ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ।

ਇਹ ਵੀ ਪੜ੍ਹੋ– ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ

ਯੂ. ਜੀ. ਸੀ. ਦੇ ਚੇਅਰਮੈਨ ਐੱਮ ਜਗਦੀਸ਼ ਕੁਮਾਰ ਨੇ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਸੀ. ਜੀ. ਪੀ. ਏ. ਸਕੋਰ 7.5 ਤੋਂ ਘੱਟ ਹੈ, ਉਨ੍ਹਾਂ ਨੂੰ ਇਕ ਸਾਲ ਦੀ ਮਾਸਟਰ ਡਿਗਰੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਕਾਰਨ ਹੁਣ ਵਿਦਿਆਰਥੀਆਂ ਦਾ 2 ਸਾਲ ਦਾ ਸਮਾਂ ਬਚੇਗਾ। ਜਾਣਕਾਰੀ ਮੁਤਾਬਕ, ਇਹ ਨਵਾਂ ਨਿਯਮ ਆਗਾਮੀ ਸੈਸ਼ਨ 2022-23 ਤੋਂ ਲਾਗੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– WhatsApp ’ਚ ਆਈ ਵੱਡੀ ਅਪਡੇਟ, ਹੁਣ ਗਰੁੱਪ ’ਚ ਜੋੜ ਸਕੋਗੇ 500 ਤੋਂ ਵੱਧ ਮੈਂਬਰ


Rakesh

Content Editor

Related News