15 ਜਨਵਰੀ ਨੂੰ ਹੋਣ ਵਾਲੀ UGC-NET ਪ੍ਰੀਖਿਆ ਮੁਲਤਵੀ, ਤਿਉਹਾਰ ਕਾਰਨ ਲਿਆ ਫ਼ੈਸਲਾ

Tuesday, Jan 14, 2025 - 08:53 AM (IST)

15 ਜਨਵਰੀ ਨੂੰ ਹੋਣ ਵਾਲੀ UGC-NET ਪ੍ਰੀਖਿਆ ਮੁਲਤਵੀ, ਤਿਉਹਾਰ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 15 ਜਨਵਰੀ ਨੂੰ ਹੋਣ ਵਾਲੀ UGC-ਰਾਸ਼ਟਰੀ ਯੋਗਤਾ ਪ੍ਰੀਖਿਆ (NET) ਪ੍ਰੀਖਿਆ ਨੂੰ ਮਕਰ ਸੰਕ੍ਰਾਂਤੀ ਅਤੇ ਪੋਂਗਲ ਸਮੇਤ ਹੋਰ ਤਿਉਹਾਰਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਪੀਐੱਚਡੀ, ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਵਿਚ ਦਾਖ਼ਲੇ ਅਤੇ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤੀ ਲਈ ਪ੍ਰੀਖਿਆ 3 ਜਨਵਰੀ ਤੋਂ 16 ਜਨਵਰੀ ਤੱਕ 85 ਵਿਸ਼ਿਆਂ ਲਈ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਮੋਡ ਵਿਚ ਕਰਵਾਈ ਜਾ ਰਹੀ ਹੈ।

ਨਵੀਂ ਤਰੀਕ ਦਾ ਐਲਾਨ ਹਾਲੇ ਨਹੀਂ
ਐੱਨਟੀਏ ਦੇ ਡਾਇਰੈਕਟਰ (ਪ੍ਰੀਖਿਆ) ਰਾਜੇਸ਼ ਕੁਮਾਰ ਨੇ ਕਿਹਾ, ''ਐੱਨਟੀਏ ਨੂੰ ਪੋਂਗਲ ਅਤੇ ਮਕਰ ਸੰਕ੍ਰਾਂਤੀ ਸਮੇਤ ਤਿਉਹਾਰਾਂ ਕਾਰਨ 15 ਜਨਵਰੀ ਨੂੰ ਪ੍ਰੀਖਿਆ ਮੁਲਤਵੀ ਕਰਨ ਲਈ ਪ੍ਰਤੀਨਿਧਤਾਵਾਂ ਪ੍ਰਾਪਤ ਹੋਈਆਂ ਹਨ। ਉਮੀਦਵਾਰਾਂ ਦੇ ਹਿੱਤ ਵਿਚ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਨਵੀਂ ਮਿਤੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਵੇਗੀ।

ਇਹ ਵੀ ਪੜ੍ਹੋ : ਭਗਤੀ ਦੇ ਰੰਗ 'ਚ ਡੁੱਬਿਆ Google, ਮਹਾਕੁੰਭ ਲਿਖਦੇ ਹੀ ਹੋਣ ਲੱਗੇਗੀ ਫੁੱਲਾਂ ਦੀ ਵਰਖਾ

ਇਨ੍ਹਾਂ ਵਿਸ਼ਿਆਂ ਦੀ ਹੋਣੀ ਸੀ ਪ੍ਰੀਖਿਆ
ਇਹ ਪ੍ਰੀਖਿਆ 15 ਜਨਵਰੀ ਨੂੰ 17 ਵਿਸ਼ਿਆਂ ਲਈ ਲਈ ਜਾਣੀ ਸੀ, ਜਿਸ ਵਿਚ ਜਨ ਸੰਚਾਰ ਅਤੇ ਪੱਤਰਕਾਰੀ, ਸੰਸਕ੍ਰਿਤ, ਨੇਪਾਲੀ, ਕਾਨੂੰਨ, ਜਾਪਾਨੀ, ਵੂਮੈਨ ਸਟੱਡੀਜ਼, ਮਲਿਆਲਮ, ਉਰਦੂ, ਕੋਂਕਣੀ, ਅਪਰਾਧ ਵਿਗਿਆਨ, ਲੋਕ ਸਾਹਿਤ, ਇਲੈਕਟ੍ਰਾਨਿਕ ਸਾਇੰਸ, ਵਾਤਾਵਰਣ ਵਿਗਿਆਨ ਅਤੇ ਭਾਰਤੀ ਗਿਆਨ ਪ੍ਰਣਾਲੀ ਸ਼ਾਮਲ ਹਨ। ਪਿਛਲੇ ਸਾਲ ਵੀ UGC-NET ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਕਿਉਂਕਿ ਸਿੱਖਿਆ ਮੰਤਰਾਲੇ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਖਿਆ 'ਚ ਬੇਨਿਯਮੀਆਂ ਹੋ ਸਕਦੀਆਂ ਹਨ। NTA ਨੇ ਕਿਹਾ ਕਿ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੁੜ-ਨਿਰਧਾਰਤ ਪ੍ਰੀਖਿਆ ਸਬੰਧੀ ਅਪਡੇਟਾਂ ਲਈ ਅਧਿਕਾਰਤ ਸੂਚਨਾਵਾਂ 'ਤੇ ਨਜ਼ਰ ਰੱਖਣ।

ਆਪਣਾ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰੀਏ?
ਅਧਿਕਾਰਤ ਵੈੱਬਸਾਈਟ ugcnet.nta.ac.in 'ਤੇ ਲੌਗ ਇਨ ਕਰੋ। ਹੋਮ ਪੇਜ 'ਤੇ ਐਡਮਿਟ ਕਾਰਡ ਲਿੰਕ ਲੱਭੋ ਅਤੇ ਇਸ 'ਤੇ ਕਲਿੱਕ ਕਰੋ। ਆਪਣਾ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਵਰਗੇ ਵੇਰਵੇ ਭਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ। ਸਕ੍ਰੀਨ 'ਤੇ ਦਿਖਾਈ ਦੇਣ ਤੋਂ ਬਾਅਦ ਐਡਮਿਟ ਕਾਰਡ ਨੂੰ ਚੈੱਕ ਕਰੋ ਅਤੇ ਡਾਊਨਲੋਡ ਕਰੋ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹ ਕੇ ਫ਼ੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ, ਪਿੱਛੋਂ ਆਏ ਸਕੂਟਰ ਸਵਾਰਾਂ ਨੇ ਕਰ'ਤਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News