ਯੂਗਾਂਡਾ ਦੀ ਔਰਤ 8.9 ਕਰੋੜ ਦੀ ਕੋਕੀਨ ਨਾਲ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ

Wednesday, Dec 20, 2023 - 02:55 PM (IST)

ਯੂਗਾਂਡਾ ਦੀ ਔਰਤ 8.9 ਕਰੋੜ ਦੀ ਕੋਕੀਨ ਨਾਲ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਯੂਗਾਂਡਾ ਦੀ ਇਕ ਔਰਤ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 8.9 ਕਰੋੜ ਰੁਪਏ ਮੁੱਲ ਦੀ ਕੋਕੀਨ (ਨਸ਼ੀਲੇ ਪਦਾਰਥ) ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਉਸ ਨੇ ਆਪਣੇ ਵਾਲਾਂ ਦੀ ਵਿਗ ਅਤੇ ਅੰਡਰਗਾਰਮੈਂਟਸ 'ਚ ਲੁਕਾ ਕੇ ਰੱਖਿਆ ਸੀ। ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਡੀ.ਆਰ.ਆਈ. ਦੀ ਮੁੰਬਈ ਖੇਤਰੀ ਇਕਾਈ ਨੇ ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਨੂੰ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਲ ਵਿਛਾਇਆ ਅਤੇ ਮਹਿਲਾ ਯਾਤਰੀ ਨੂੰ ਫੜ ਲਿਆ।

ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ

ਉਹ ਏਂਟੇਬੇ ਤੋਂ ਨੌਰੋਬੀ ਦੇ ਰਸਤੇ ਮੁੰਬਈ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਡੀ.ਆਰ.ਆਈ. ਦੇ ਅਧਿਕਾਰੀਆਂ ਨੂੰ ਸ਼ੁਰੂਆਤ 'ਚ ਉਸ ਦੇ ਸਮਾਨ ਤੋਂ ਕੁਝ ਨਹੀਂ ਮਿਲਿਆ ਪਰ ਜਦੋਂ ਉਸ ਦੇ ਵਾਲਾਂ ਦੀ ਵਿਗ ਅਤੇ ਪਹਿਨੇ ਹੋਏ ਅੰਡਰਗਾਰਮੈਂਟਸ ਦੀ ਜਾਂਚ ਕੀਤੀ ਗਈ ਤਾਂ ਉਸ ਤੋਂ 890 ਗ੍ਰਾਮ ਕੋਕੀਨ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਯੂਗਾਂਡਾ ਦੀ ਔਰਤ ਨਾਗਰਿਕ ਅਸਧਾਰਨ ਤਰੀਕਾ ਅਪਣਾ ਕੇ ਨਸ਼ੀਲੇ ਪਦਾਰਥ ਦੀ ਤਸਕੀਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨਾਲ ਨਸ਼ੀਲੇ ਪਦਾਰਥ ਦਾ ਪਤਾ ਲਗਾਉਣਾ ਚੁਣੌਤੀਪੂਰਨ ਸੀ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਤੋਂ ਬਾਅਦ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News