NEET ਤੇ ਅਯੁੱਧਿਆ ਮੰਦਰ ''ਤੇ ਬੋਲ੍ਹੇ ਊਧਵ ਠਾਕਰੇ, ਕਿਹਾ-ਕੇਂਦਰ ਤੇ ਮਹਾਰਾਸ਼ਟਰ ਲੀਕ ਕਰਨ ਵਾਲੀਆਂ ਸਰਕਾਰਾਂ
Saturday, Jun 29, 2024 - 01:32 PM (IST)
ਮੁੰਬਈ (ਭਾਸ਼ਾ) - ਸ਼ਿਵ ਸੈਨਾ (ਉਧਵ ਬਾਲਾਸਾਹਿਬ ਠਾਕਰੇ) ਦੇ ਮੁਖੀ ਊਧਵ ਠਾਕਰੇ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਅਤੇ ਮਹਾਰਾਸ਼ਟਰ ਦੀ ਸੱਤਾਧਾਰੀ ਮਹਾਯੁਤੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ NEET ਪ੍ਰੀਖਿਆ 'ਚ ਕਥਿਤ ਬੇਨਿਯਮੀਆਂ ਅਤੇ ਅਯੁੱਧਿਆ ਵਿਚ ਰਾਮ ਮੰਦਿਰ ਦੇ ਪਾਣੀ ਲੀਕ ਹੋਣ ਦੀਆਂ ਖ਼ਬਰਾਂ ਦੇ ਸੰਦਰਭ 'ਚ ਦੋਵਾਂ ਸਰਕਾਰਾਂ ਨੂੰ "ਲੀਕੇਜ ਸਰਕਾਰ" ਕਿਹਾ ਹੈ। ਠਾਕਰੇ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਦਾ 'ਵਿਦਾਈ' ਸੈਸ਼ਨ ਦੱਸਿਆ।
ਇਹ ਵੀ ਪੜ੍ਹੋ - Delhi Airport Accident: ਚਸ਼ਮਦੀਦ ਨੇ ਦੱਸਿਆ ਕਿਵੇਂ ਕਾਰਾਂ 'ਤੇ ਲੋਹੇ ਦੇ ਪਿੱਲਰ ਡਿੱਗਣ ਨਾਲ ਮਚੀ ਹਫ਼ੜਾ-ਦਫ਼ੜੀ
ਉਨ੍ਹਾਂ ਮੰਗ ਕੀਤੀ ਕਿ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਤੋਂ ਪਹਿਲਾਂ ਮਹਾ ਵਿਕਾਸ ਅਗਾੜੀ (ਐੱਮਵੀਏ) ਦੇ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ਵਿੱਚ ਨੀਟ ਪ੍ਰੀਖਿਆ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। MVA ਵਿੱਚ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ), ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਸ਼ਾਮਲ ਹਨ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨਿਸ਼ਾਨਾ ਸਾਧਣ ਲਈ ਠਾਕਰੇ ਨੇ NEET ਨੂੰ ਲੈ ਕੇ ਵਿਵਾਦ ਅਤੇ ਅਯੁੱਧਿਆ ਮੰਦਰ ਵਿੱਚ ਪਾਣੀ ਦੇ ਲੀਕੇਜ ਬਾਰੇ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦੇ ਤਾਜ਼ਾ ਬਿਆਨ ਦਾ ਮੁੱਦਾ ਉਠਾਇਆ।
ਇਹ ਵੀ ਪੜ੍ਹੋ - ਕੇਂਦਰ ਵਲੋਂ ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗਣ ਦੀ ਘਟਨਾ ਦੇ ਜਾਂਚ ਦੇ ਹੁਕਮ, ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8