ਹੈਲੀਕਾਪਟਰ ਦੀ ਤਲਾਸ਼ੀ ''ਤੇ ਭੜਕੇ ਊਧਵ ਠਾਕਰੇ, ਚੋਣ ਕਮਿਸ਼ਨ ਆਖ਼ੀ ਇਹ ਗੱਲ

Tuesday, Nov 12, 2024 - 03:18 PM (IST)

ਮੁੰਬਈ- ਸ਼ਿਵ ਸੈਨਾ ਮੁਖੀ ਊਧਵ ਠਾਕਰੇ ਮੰਗਲਵਾਰ ਨੂੰ ਦੂਜੀ ਵਾਰ ਉਸ ਸਮੇਂ ਭੜਕ ਗਏ, ਜਦੋਂ ਉਨ੍ਹਾਂ ਦੇ ਹੈਲੀਕਾਪਟਰ ਦੀ ਇਕ ਹੀ ਦਿਨ 'ਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੂਜੀ ਵਾਰ ਤਲਾਸ਼ੀ ਲਈ। ਮੰਗਲਵਾਰ ਨੂੰ ਊਧਵ ਦੇ ਹੈਲੀਕਾਪਟਰ ਦੀ ਸੋਲਾਪੁਰ 'ਚ ਦੂਜੀ ਵਾਰ ਤਲਾਸ਼ੀ ਹੋਈ। ਇਸ ਦੌਰਾਨ ਊਧਵ ਨੇ ਕਿਹਾ,''ਮੋਦੀ ਤਾਂ ਸੋਲਾਪੁਰ 'ਚ ਸਨ, ਫਿਰ ਉਨ੍ਹਾਂ ਦੇ ਹੈਲੀਕਾਪਟਰ ਦੀ ਤਲਾਸ਼ੀ ਕਿਉਂ ਨਹੀਂ ਲਈ ਗਈ।''

ਊਧਵ ਨੇ ਇਹ ਵੀ ਕਿਹਾ ਕਿ ਪਿਛਲੀ ਵਾਰ ਜਦੋਂ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਸੀ, ਉਦੋਂ ਓਡੀਸ਼ਾ 'ਚ ਇਕ ਵਿਅਕਤੀ ਨੂੰ ਮੁਅੱਤਲ ਕਰ ਦਿੱਤਾ ਗਿਆਸੀ। ਉਨ੍ਹਾਂ ਅੱਗੇ ਕਿਹਾ,''ਮੈਨੂੰ ਤਲਾਸ਼ੀ ਲੈਣ ਵਾਲੇ ਅਧਿਕਾਰੀਆਂ ਤੋਂ ਕੋਈ ਸ਼ਿਕਾਇਤ ਨਹੀਂ ਹੈ ਸਗੋਂ ਉਨ੍ਹਾਂ ਲੋਕਾਂ ਤੋਂ ਸ਼ਿਕਾਇਤ ਹੈ, ਜੋ ਜਾਣਬੁੱਝ ਕੇ ਅਜਿਹਾ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਯਵਤਮਾਲ ਜ਼ਿਲ੍ਹੇ ਦੇ ਵਾਨੀ ਹੈਲੀਪੈਡ 'ਤੇ ਊਧਵ ਠਾਕੇਰ ਦੇ ਬੈਗ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਊਧਵ ਨਾਰਾਜ਼ ਹੋ ਗਏ ਸਨ ਅਤੇ ਉਨ੍ਹਾਂ ਨੇ ਕਰਮਚਾਰੀਆਂ ਤੋਂ ਸਵਾਲ ਕਰਦੇ ਹੋਏ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜੀ ਵਾਰ ਸੋਲਾਪੁਰ 'ਚ ਜਦੋਂ ਊਧਵ ਦੇ ਹੈਲੀਕਾਪਟਰ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੇ ਦੂਜੀ ਵਾਰ ਵੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਵੀਡੀਓ ਰਿਕਾਰਡ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News