ਊਧਵ ਠਾਕਰੇ ਨੂੰ ਮਿਲਿਆ ਚੋਣ ਨਿਸ਼ਾਨ ‘ਮਸ਼ਾਲ’, ਇਸ ਨਾਂ ਨਾਲ ਜਾਣੀ ਜਾਵੇਗੀ ਨਵੀਂ ਸ਼ਿਵ ਸੈਨਾ

Tuesday, Oct 11, 2022 - 01:34 AM (IST)

ਨਵੀਂ ਦਿੱਲੀ (ਭਾਸ਼ਾ)–ਚੋਣ ਕਮਿਸ਼ਨ ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ‘ਮਸ਼ਾਲ’ ਚੋਣ ਨਿਸ਼ਾਨ ਅਲਾਟ ਕੀਤਾ ਹੈ। ਕਮਿਸ਼ਨ ਨੇ ਧਾਰਮਿਕ ਅਰਥਾਂ ਦਾ ਹਵਾਲਾ ਦਿੰਦੇ ਹੋਏ ਚੋਣ ਨਿਸ਼ਾਨ ਦੇ ਰੂਪ ਵਿਚ ‘ਤ੍ਰਿਸ਼ੂਲ’ ਦੀ ਮੰਗ ਕਰਨ ਦੇ ਉਧਵ ਧੜੇ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ। ਸ਼ਿਵ ਸੈਨਾ ਦੇ ਵਿਰੋਧੀ ਧੜਿਆਂ ਦਰਮਿਆਨ ਵਿਵਾਦ ਨੂੰ ਲੈ ਕੇ ਚੋਣ ਕਮਿਸ਼ਨ ਨੇ ਸੋਮਵਾਰ ਇਕ ਹੁਕਮ ਜਾਰੀ ਕਰ ਊਧਵ ਠਾਕਰੇ ਧੜੇ ਲਈ ਪਾਰਟੀ ਦੇ ਨਾਂ ਦੇ ਰੂਪ ਵਿਚ ‘ਸ਼ਿਵ ਸੈਨਾ-ਉਧਵ ਬਾਲਾਸਾਹਿਬ ਠਾਕਰੇ’ ਜਦਕਿ ਏਕਨਾਥ ਸ਼ਿੰਦੇ ਦੇ ਧੜੇ ਨੂੰ ‘ਬਾਲਾਸਾਹਿਬੰਚੀ ਸ਼ਿਵ ਸੈਨਾ’ ਨਾਂ ਅਲਾਟ ਕੀਤਾ ਹੈ। ਕਮਿਸ਼ਨ ਨੇ ਧਾਰਮਿਕ ਅਰਥਾਂ ਦਾ ਹਵਾਲਾ ਦਿੰਦਿਆਂ ਸ਼ਿਵ ਸੈਨਾ ਦੇ ਵਿਰੋਧੀ ਧੜਿਆਂ ‘ਤ੍ਰਿਸ਼ੂਲ’ ਅਤੇ ‘ਗਦਾ’ ਨੂੰ ਚੋਣ ਨਿਸ਼ਾਨ ਦੇ ਰੂਪ ਵਿਚ ਅਲਾਟ ਕੀਤੇ ਜਾਣ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ। ਚੋਣ ਕਮਿਸ਼ਨ ਨੇ ਇਹ ਵੀ ਦੱਸਿਆਂ ਕਿ ਦੋਵਾਂ ਧੜਿਆਂ ਵੱਲੋਂ ਮੰਗਿਆ ਗਿਆ ‘ਉੱਗਦਾ ਸੂਰਜ’ ਚੋਣ ਨਿਸ਼ਾਨ ਤਾਮਿਲਨਾਡੂ ਅਤੇ ਪੁੱਡੂਚੇਰੀ ਵਿਚ ਡੀ. ਐੱਮ. ਕੇ. ਲਈ ਰਾਖਵਾਂ ਸੀ। ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਮੰਗਲਵਾਰ ਸਵੇਰੇ 10 ਵਜੇ 3 ਚੋਣ ਨਿਸ਼ਾਨਾਂ ਦੀ ਸੂਚੀ ਦਾਖਲ ਕਰਨ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ

ਸਮਝਿਆ ਜਾਂਦਾ ਹੈ ਕਿ ਮੁੱਖ ਚੋਣ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਨੂੰ ਧਾਰਮਿਕ ਅਰਥ ਰੱਖਣ ਵਾਲੇ ਚੋਣ ਨਿਸ਼ਾਨ ਅਲਾਟ ਕਰਨ ਦੇ ਮਾਮਲੇ ਵਿਚ ਸਖਤ ਰੁਖ਼ ਅਪਣਾ ਰੱਖਿਆ ਹੈ। ਸ਼ਿਵ ਸੈਨਾ ਦੇ ਵਿਰੋਧੀ ਧੜਿਆਂ ਵਿਚੋਂ ਦੋਵਾਂ ਨੇ ‘ਤ੍ਰਿਸ਼ੂਲ’ ਅਤੇ ‘ਉੱਗਦਾ ਹੋਇਆ ਸੂਰਜ’ ਨੂੰ ਚੋਣ ਨਿਸ਼ਾਨ ਦੇ ਰੂਪ ਵਿਚ ਅਲਾਟ ਕਰਨ ਦੀ ਮੰਗ ਕੀਤੀ ਸੀ। ਸ਼ਿੰਦੇ ਨੇ ਊਧਵ ਠਾਕਰੇ ਦੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਸ਼ਿਵ ਸੈਨਾ ਦੇ 55 ’ਚੋਂ 40 ਵਿਧਾਇਕਾਂ ਅਤੇ 18 ਲੋਕ ਸਭਾ ਮੈਂਬਰਾਂ ’ਚੋਂ 12 ਦੀ ਹਮਾਇਤ ਪ੍ਰਾਪਤ ਹੈ। ਊਧਵ ਦੇ ਅਸਤੀਫ਼ੇ ਤੋਂ ਬਾਅਦ ਸ਼ਿੰਦੇ ਨੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾਉਂਦਿਆਂ ਮੁੱਖ ਅਹੁਦੇ ਦੀ ਸਹੁੰ ਚੁੱਕੀ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ


Manoj

Content Editor

Related News