ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਨੇ 6,944 ਕਰੋੜ ਰੁਪਏ 'ਚ ਵੇਚੀ ਬੈਂਕ ਦੀ ਹਿੱਸੇਦਾਰੀ

Wednesday, Jun 03, 2020 - 06:57 PM (IST)

ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਨੇ 6,944 ਕਰੋੜ ਰੁਪਏ 'ਚ ਵੇਚੀ ਬੈਂਕ ਦੀ ਹਿੱਸੇਦਾਰੀ

ਮੁੰਬਈ — ਦੇਸ਼ ਦੇ ਨਿੱਜੀ ਖੇਤਰ ਦੇ ਦਿੱਗਜ ਬੈਂਕਰ ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਵਿਚ ਪ੍ਰਮੋਟਰ ਸਮੂਹ ਦੀ 2.83 ਪ੍ਰਤੀਸ਼ਤ ਹਿੱਸੇਦਾਰੀ ਨੂੰ 6,944 ਕਰੋੜ ਰੁਪਏ ਵਿਚ ਵੇਚ ਦਿੱਤਾ ਹੈ। ਸ਼ੇਅਰਾਂ ਦੀ ਇਹ ਵਿਕਰੀ ਖੁੱਲ੍ਹੇ ਬਾਜ਼ਾਰ ਸੌਦਿਆਂ ਵਿਚ ਕੀਤੀ ਗਈ। ਇਸ ਵਿਕਰੀ ਤੋਂ ਬਾਅਦ ਉਦੈ ਕੋਟਕ ਦੇ ਪ੍ਰਮੋਟਰ ਸਮੂਹ ਦੀ ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਵਿਚ ਹਿੱਸੇਦਾਰੀ 26.10 ਫੀਸਦ ਰਹਿ ਗਈ। ਇਹ ਰਿਜ਼ਰਵ ਬੈਂਕ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਵੇਗਾ।

ਰਿਜ਼ਰਵ ਬੈਂਕ ਨੇ ਉਦੈ ਕੋਟਕ ਨੂੰ ਬੈਂਕ ਵਿਚ ਆਪਣੀ ਹਿੱਸੇਦਾਰੀ ਘਟਾ ਕੇ 26 ਫੀਸਦ ਕਰਨ ਦੇ ਆਦੇਸ਼ ਦਿੱਤੇ ਸਨ। ਕੋਟਕ ਮਹਿੰਦਰਾ ਬੈਂਕ ਨੇ ਇਸ ਹਫਤੇ ਦੇ ਸ਼ੁਰੂ ਵਿਚ ਯੋਗ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰਾਂ ਦੀ ਪਲੇਸਮੈਂਟ ਦੁਆਰਾ 7,400 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਅਲਾਟਮੈਂਟ ਤੋਂ ਬਾਅਦ ਬੈਂਕ ਵਿਚ ਪ੍ਰਮੋਟਰ ਸਮੂਹ ਦੀ ਹਿੱਸੇਦਾਰੀ ਇਕ ਪ੍ਰਤੀਸ਼ਤ ਤੋਂ ਥੋੜ੍ਹੀ ਜ਼ਿਆਦਾ ਹੇਠਾਂ ਆ ਕੇ 29.8 ਪ੍ਰਤੀਸ਼ਤ ਹੋ ਗਈ ਸੀ। 

ਰਿਜ਼ਰਵ ਬੈਂਕ ਅਤੇ ਕੋਟਕ ਬੈਂਕ ਵਿਚਕਾਰ ਇਸ ਸਾਲ ਦੀ ਸ਼ੁਰੂਆਤ ਵਿਚ ਇਕ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਪ੍ਰਮੋਟਰ ਦੀ ਹਿੱਸੇਦਾਰੀ ਕੋਟਕ ਬੈਂਕ ਵਿਚ ਅਗਸਤ ਤੱਕ 26 ਫੀਸਦੀ ਤੱਕ ਲਿਆਉਣੀ ਹੈ। ਬਾਜ਼ਾਰ ਸੂਤਰਾਂ ਅਨੁਸਾਰ ਕੋਟਕ ਬੈਂਕ ਦੇ ਸ਼ੇਅਰਾਂ ਨੂੰ 1,215 ਤੋਂ ਲੈ ਕੇ 1,240 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ ਦਾ ਦਾਇਰੇ ਵਿਚ ਸਿਖਰ ਮੁੱਲ 'ਤੇ ਵੇਚਿਆ ਗਿਆ। ਨਿਯਮਾਂ ਦੇ ਮੁਤਾਬਕ ਸ਼ੇਅਰ ਵਿਕਰੀ ਪਿਛਲੇ ਦਿਨ ਦੇ ਬੰਦ ਭਾਅ ਦੇ ਮੁਕਾਬਲੇ ਇਕ ਫੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਲਿਹਾਜ਼ ਨਾਲ ਭਾਅ 1,236 ਰੁਪਏ ਪ੍ਰਤੀ ਸ਼ੇਅਰ ਬਣ ਰਿਹਾ ਸੀ ਪਰ ਬੈਂਕ ਨੇ ਇਹ ਵਿਕਰੀ 1,240 ਰੁਪਏ ਪ੍ਰਤੀ ਸ਼ੇਅਰ 'ਤੇ ਕੀਤੀ।

ਇਹ ਵੀ ਪੜ੍ਹੋ : ਸਟੇਟ ਬੈਂਕ ਦੇ ਗਾਹਕਾਂ ਨੂੰ ਝਟਕਾ, ਬਚਤ ਖਾਤੇ 'ਤੇ ਵਿਆਜ ਦਰ 'ਚ ਕੀਤੀ ਕਟੌਤੀ 

ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਨੂੰ ਖਰੀਦਣ ਵਾਲੇ ਨਿਵੇਸ਼ਕਾਂ ਵਿਚ ਐਸਬੀਆਈ ਮਿਉਚੁਅਲ ਫੰਡ, ਆਦਿਤਿਆ ਬਿਰਲਾ ਸਨ ਲਾਈਫ ਮਿਊਚੁਅਲ ਫੰਡ, ਆਈਸੀਆਈਸੀਆਈ ਪਰੂਡੇਂਸ਼ਲ ਲਾਈਫ ਇੰਸ਼ੋਰੈਂਸ ਕੰਪਨੀ ਅਤੇ ਨਿਪਾਨ ਇੰਡੀਆ ਮਿਊਚੁਅਲ ਫੰਡ ਸ਼ਾਮਲ ਹਨ। ਮੁੰਬਈ ਸ਼ੇਅਰ ਬਾਜ਼ਾਰ ਵਿਚ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਦੀ ਕੀਮਤ ਮੰਗਲਵਾਰ ਨੂੰ ਕਾਰੋਬਾਰ ਦੇ ਅੰਤ ਵਿਚ 7.52 ਪ੍ਰਤੀਸ਼ਤ ਦੇ ਵਾਧੇ ਨਾਲ 1,343.20 ਰੁਪਏ 'ਤੇ ਬੰਦ ਹੋਈ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 8.26% ਦੀ ਤੇਜ਼ੀ ਨਾਲ 1,352.55 ਰੁਪਏ 'ਤੇ ਪਹੁੰਚ ਗਿਆ ਸੀ।

ਕਾਰੋਬਾਰੀ ਉਦੈ ਕੋਟਕ ਅਤੇ ਰਿਜ਼ਰਵ ਬੈਂਕ ਵਿਚਾਲੇ ਹਿੱਸੇਦਾਰੀ ਨੂੰ ਘਟਾਉਣ ਦਾ ਮੁੱਦਾ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਸੀ। ਕੋਟਕ ਮਹਿੰਦਰਾ ਬੈਂਕ ਵਿਚ ਉਦੈ ਕੋਟਕ ਦੀ ਹਿੱਸੇਦਾਰੀ ਨਿਰਧਾਰਤ ਨਿਯਮਾਂ ਨਾਲੋਂ ਜ਼ਿਆਦਾ ਸੀ। ਹਾਲਾਂਕਿ ਉਦੈ ਕੋਟਕ ਨੂੰ ਹੁਣ ਆਰ.ਬੀ.ਆਈ. ਦੇ ਨਿਯਮਾਂ ਦੀ ਪਾਲਣਾ ਕਰਨ ਲਈ ਅਗਸਤ ਦੇ ਅੱਧ ਤੱਕ ਬਾਕੀ ਰਹਿੰਦੀ 0.10 ਪ੍ਰਤੀਸ਼ਤ ਹਿੱਸੇਦਾਰੀ ਵੇਚਣੀ ਪਏਗੀ।

ਇਹ ਵੀ ਪੜ੍ਹੋ : ਹੁਣ ਜਲਦ ਆਵੇਗੀ ਇਨ੍ਹਾਂ ਲੋਕਾਂ ਦੇ ਖਾਤੇ ਵਿਚ ਮੋਟੀ ਰਕਮ, EPFO ਨੇ ਜਾਰੀ ਕੀਤੇ 868 ਕਰੋੜ ਰੁਪਏ


author

Harinder Kaur

Content Editor

Related News