ਸ਼ਖ਼ਸ ਨੇ ਆਨਲਾਈਨ ਬੁੱਕ ਕਰਵਾਈ ਕੈਬ, ਵੇਟਿੰਗ ਟਾਈਮ ਦੇਖ ਚੜ੍ਹ ਗਿਆ ਗੁੱਸਾ, ਵਾਇਰਲ ਹੋ ਰਹੀ ਪੋਸਟ

03/15/2024 5:47:57 PM

ਨੈਸ਼ਨਲ ਡੈਸਕ- ਬੈਂਗਲੁਰੂ 'ਚ ਟ੍ਰੈਫਿਕ ਲੋਕਾਂ ਲਈ ਗੰਭੀਰ ਸਮੱਸਿਆ ਬਣ ਗਈ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੇ ਮੀਮ ਅਤੇ ਚਰਚਾਵਾਂ ਬਣੀਆਂ ਰਹਿੰਦੀਆਂ ਹਨ ਪਰ ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਸ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੇ ਮਨਾਂ ਵਿੱਚ ਡੂੰਘੀ ਚਿੰਤਾ ਪੈਦਾ ਕਰ ਦਿੱਤੀ ਹੈ। ਦਰਅਸਲ, ਬੈਂਗਲੁਰੂ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਇੱਕ ਉਬੇਰ ਕੈਬ ਬੁੱਕ ਕੀਤੀ ਪਰ ਜਦੋਂ ਐਪ ਵਿੱਚ ਉਡੀਕ ਸਮਾਂ 50 ਮਿੰਟ ਦਿਖਾਇਆ ਗਿਆ ਤਾਂ ਉਸਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਇਆ।

ਸ਼ਖ਼ਸ ਨੇ ਸੋਸ਼ਲ ਮੀਡੀਆ 'ਤੇ ਕੀਤੀ ਸ਼ਿਕਾਇਤ

ਰਾਜੇਸ਼ ਨਾਮ ਦੇ ਵਿਅਕਤੀ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਆਪਣੇ ਮੋਬਾਈਲ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ 18-19 ਕਿਲੋਮੀਟਰ ਦੂਰ ਤੋਂ ਆਉਣ ਵਾਲੀ ਇੱਕ ਕੈਬ ਦਾ ਵੇਟਿੰਗ ਟਾਈਮ 50 ਮਿੰਟ ਦਿਖਾਇਆ ਗਿਆ ਸੀ। ਰਾਜੇਸ਼ ਨੇ ਆਪਣੀ ਪੋਸਟ 'ਚ ਲਿਖਿਆ, ''ਮੈਂ ਬੈਂਗਲੁਰੂ ਤੋਂ ਜ਼ਿਆਦਾ ਅਰਾਜਕਤਾ ਵਾਲਾ ਕੋਈ ਸ਼ਹਿਰ ਨਹੀਂ ਦੇਖਿਆ। ਇਹ ਸ਼ਾਇਦ ਭਾਰਤ ਦਾ ਸਭ ਤੋਂ ਭ੍ਰਿਸ਼ਟ ਸ਼ਹਿਰ ਵੀ ਹੈ। ਆਟੋ ਚਾਲਕਾਂ ਤੋਂ ਲੈ ਕੇ ਉਬੇਰ ਡਰਾਈਵਰਾਂ ਤੱਕ, ਸਿਆਸਤਦਾਨਾਂ ਤੋਂ ਲੈ ਕੇ ਕਲਰਕ ਤੱਕ। ਚੀਜ਼ਾਂ ਕਿਵੇਂ ਬਦਲ ਜਾਣਗੀਆਂ?"

ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਕੁਮੈਂਟ ਵਿੱਚ ਨੇਟੀਜ਼ਨ ਸ਼ਹਿਰ ਦੇ ਟ੍ਰੈਫਿਕ ਅਤੇ ਕੈਬ ਬੁੱਕ ਕਰਨ ਦੇ ਉਨ੍ਹਾਂ ਦੇ ਅਨੁਭਵ ਬਾਰੇ ਗੱਲ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ 'ਚ ਕਿਹਾ ਕਿ ਅੱਜ ਹੀ ਬੇਂਗਲੁਰੂ ਏਅਰਪੋਰਟ 'ਤੇ ਉਬੇਰ ਡਰਾਈਵਰ ਨੇ ਇਹ ਕਹਿ ਕੇ ਏਸੀ ਚਾਲੂ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਬੇਰ ਗੋ ਏਸੀ ਨਾਲ ਨਹੀਂ ਆਉਂਦਾ। ਜਦੋਂ ਮੈਂ ਜ਼ੋਰ ਪਾਇਆ ਤਾਂ ਉਸਨੇ ਸਵਿੱਚ ਆਨ ਕਰ ਦਿੱਤਾ ਅਤੇ ਡਰਾਪ ਹੋਣ 'ਤੇ ਏਸੀ ਲਈ ਵਾਧੂ ਪੈਸੇ ਦੀ ਮੰਗ ਕਰ ਰਿਹਾ ਸੀ। ਕਿਸੇ ਹੋਰ ਸ਼ਹਿਰ ਵਿੱਚ ਅਜਿਹਾ ਕਦੇ ਨਹੀਂ ਹੋਇਆ ਹੈ। ਇੱਕ ਹੋਰ ਉਪਭੋਗਤਾ ਨੇ ਕਿਹਾ ਕਿ ਜੇਕਰ ਡਰਾਈਵਰ 20 ਕਿਲੋਮੀਟਰ ਦੂਰ ਹੈ, ਤਾਂ ਕਿਸੇ ਵੀ ਟੀਅਰ ਵਨ ਸ਼ਹਿਰ ਵਿੱਚ ਭੀੜ ਦੇ ਸਮੇਂ ਵਿੱਚ ਸ਼ਾਇਦ 50 ਮਿੰਟ ਠੀਕ ਰਹੇ ਪਰ ਉਬੇਰ ਉਨ੍ਹਾਂ ਡਰਾਈਵਰਾਂ ਨੂੰ ਅਲਾਟ ਕਰਕੇ ਗੜਬੜ ਕਰ ਰਿਹਾ ਹੈ ਜੋ ਦੂਰ ਹਨ।


Rakesh

Content Editor

Related News