U19 Asia Cup, Semi-Final : ਟੀਮ ਇੰਡੀਆ ਨੇ ਜਿੱਤੀ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

Friday, Dec 19, 2025 - 03:45 PM (IST)

U19 Asia Cup, Semi-Final : ਟੀਮ ਇੰਡੀਆ ਨੇ ਜਿੱਤੀ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

ਸਪੋਰਟਸ ਡੈਸਕ :  ਦੁਬਈ ਦੇ ਆਈਸੀਸੀ ਅਕੈਡਮੀ ਗਰਾਊਂਡ 'ਤੇ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਾਲੇ ਅੰਡਰ-19 ਏਸ਼ੀਆ ਕੱਪ ਦਾ ਅਹਿਮ ਸੈਮੀਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੀਂਹ ਕਾਰਨ ਪਏ ਵਿਘਨ ਕਾਰਨ ਹੁਣ ਇਹ ਮੁਕਾਬਲਾ 20-20 ਓਵਰਾਂ ਦਾ ਕਰ ਦਿੱਤਾ ਗਿਆ ਹੈ।
ਭਾਰਤ ਨੇ ਚੁਣੀ ਗੇਂਦਬਾਜ਼ੀ ਭਾਰਤੀ ਟੀਮ ਦੇ ਕਪਤਾਨ ਆਯੂਸ਼ ਮਹਾਤਰੇ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 'ਤੇ ਹੋਣਗੀਆਂ। ਗੇਂਦਬਾਜ਼ੀ ਵਿੱਚ ਦੀਪੇਸ਼ ਦੇਵੇਂਦਰਨ ਤੋਂ ਵੱਡੀਆਂ ਉਮੀਦਾਂ ਹਨ, ਜਿਨ੍ਹਾਂ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11:
• ਭਾਰਤ: ਆਯੂਸ਼ ਮਹਾਤਰੇ (ਕਪਤਾਨ), ਵੈਭਵ ਸੂਰਿਆਵੰਸ਼ੀ, ਆਰੋਨ ਜਾਰਜ, ਵਿਹਾਨ ਮਲਹੋਤਰਾ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਕਨਿਸ਼ਕ ਚੌਹਾਨ, ਹੇਨਿਲ ਪਟੇਲ, ਖਿਲਾਨ ਪਟੇਲ, ਦੀਪੇਸ਼ ਦੇਵੇਂਦਰਨ, ਕਿਸ਼ਨ ਕੁਮਾਰ ਸਿੰਘ।
• ਸ਼੍ਰੀਲੰਕਾ: ਵਿਮਥ ਦਿਨਸਾਰਾ (ਕਪਤਾਨ), ਵੀਰਨ ਚਾਮੁਦਿਥਾ, ਕਿਥਮਾ ਵਿਥਾਨਾਪਥੀਰਾਣਾ, ਕਵਿਜਾ ਗਮਾਗੇ, ਸਨੂਜਾ ਨਿੰਦੂਵਾੜਾ, ਚਮਿਕਾ ਹੀਨਾਤਿਗਾਲਾ, ਦੁਲਨੀਥ ਸੀਗੇਰਾ, ਆਧਮ ਹਿਲਮੀ (ਵਿਕਟਕੀਪਰ), ਸੇਠਮੀਕਾ ਸੇਨੇਵਿਰਤਨੇ, ਰਸਿਥ ਨਿਮਸਾਰਾ, ਵਿਗਨੇਸ਼ਵਰਨ ਅਕਾਸ਼। ਇਸ ਫੈਸਲਾਕੁੰਨ ਮੁਕਾਬਲੇ ਵਿੱਚ ਦੋਵੇਂ ਟੀਮਾਂ ਜਿੱਤ ਹਾਸਲ ਕਰਕੇ ਫਾਈਨਲ ਦੀ ਟਿਕਟ ਪੱਕੀ ਕਰਨ ਦੀ ਕੋਸ਼ਿਸ਼ ਕਰਨਗੀਆਂ।


author

Shubam Kumar

Content Editor

Related News