ਅਸਮਾਨੀ ਬਿਜਲੀ ਡਿੱਗਣ ਕਾਰਨ ਯੂ.ਪੀ. ''ਚ 25 ਲੋਕਾਂ ਦੀ ਮੌਤ

Sunday, Jul 21, 2019 - 09:35 PM (IST)

ਅਸਮਾਨੀ ਬਿਜਲੀ ਡਿੱਗਣ ਕਾਰਨ ਯੂ.ਪੀ. ''ਚ 25 ਲੋਕਾਂ ਦੀ ਮੌਤ

ਲਖਨਊ— ਉੱਤਰ ਪ੍ਰਦੇਸ਼ 'ਚ ਐਤਵਾਰ ਨੂੰ ਤੇਜ਼ ਹਨੇਰੀ ਅਤੇ ਮੀਂਹ ਦੌਰਾਨ ਅਸਮਾਨੀ ਬਿਜਲੀ ਦੀ ਡਿੱਗਣ ਕਰ ਕੇ 20 ਲੋਕਾਂ ਦੀ ਮੌਤ ਹੋਈ ਹੈ। ਇਹ ਮੌਤਾ ਯੂ.ਪੀ. ਦੇ ਵੱਖ-ਵੱਖ ਜ਼ਿਲਿਆਂ 'ਚ ਹੋਈਆਂ ਹਨ, ਇਸ ਦੇ ਨਾਲ ਹੀ ਕਈ ਲੋਕਾਂ ਦੇ ਝੁਲਸਣ ਅਤੇ ਪਸ਼ੂਆਂ ਦੇ ਮਰਨ ਦੀ ਵੀ ਖਬਰ ਹੈ।  ਸਭ ਤੋਂ ਵੱਧ ਮੌਤਾਂ ਕਾਨਪੁਰ ਇਲਾਕੇ 'ਚ ਹੋਈਆਂ ਹਨ ਜਿੱਥੇ ਮ੍ਰਿਤਕਾਂ ਦੀ ਗਿਣਤੀ 7 ਦੱਸੀ ਜਾ ਰਹੀ ਹੈ। ਸੰਬੰਧਿਤ ਵਿਭਾਗ ਮੁਤਾਬਕ ਤੇਜ਼ ਮੀਂਹ ਹਨੇਰੀ ਦੌਰਾਨ ਕਾਨਪੁਰ ਦੇ ਘਾਟਮਪੁਰ ਦੇ ਥਾਣਾ ਇਲਾਕੇ 'ਚ 4 ਔਰਤਾਂ ਸਣੇ ਇਕ ਨੌਜਵਾਨ ਦੀ ਮੌਤ ਹੋਈ ਜਦਕਿ ਸੁਚੇਤੀ 'ਚ ਬਿਜਲੀ ਡਿੱਗਣ ਕਾਰਨ 2 ਨੌਜਵਾਨ ਇਕ ਦੁਨੀਆ ਨੂੰ ਅਲਵਿਦਾ ਆਖ ਗਏ।
ਇਸ ਤਰ੍ਹਾਂ ਝਾਂਸੀ ਜ਼ਿਲੇ 'ਚ 4 ਲੋਕਾਂ ਦੀ ਮੌਤ ਹੋਈ ਜਦਕਿ ਇਕ ਦਰਜ਼ਨ ਦੇ ਕਰੀਬ ਲੋਕ ਝੁਲਸ ਗਏ। ਇਹ ਲੋਕ ਖੇਤਾਂ 'ਚ ਝੋਨਾ ਲਗਾ ਰਹੇ ਸਨ, ਜਿਸ ਦੌਰਾਨ ਬਿਜਲੀ ਡਿੱਗਣ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਫਤਿਹਪੁਰ ਅਤੇ ਰਾਏਬਰੇਲੀ ਜ਼ਿਲਿਆਂ 'ਚ 7 ਲੋਕਾਂ ਦੀ ਮੌਤ ਦੀ ਖਬਰ ਹੈ ਜਿਨ੍ਹਾਂ 'ਚ ਇਕ 13 ਸਾਲਾ ਬੱਚਾ ਵੀ ਸ਼ਾਮਲ ਹੈ। ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ ਹਨ। ਚਿੱਤਰਕੂਟ 'ਚ ਬਿਜਲੀ ਡਿੱਗਣ ਕਾਰਨ ਖੇਤਾਂ 'ਚ ਕੰਮ ਕਰ ਰਹੇ 2 ਬੱਚੇ ਝੁਲਸ ਗਏ। 
ਇਸ ਤੋਂ ਇਲਾਵਾ ਯੂ.ਪੀ. ਦੇ ਕਈ ਜ਼ਿਲਿਆਂ 'ਚ ਬਿਜਲੀ ਡਿੱਗਣ ਕਾਰਨ ਮੌਤਾਂ ਹੋਣ ਦੀ ਅਤੇ ਲੋਕਾਂ ਦੇ ਝੁਲਸ ਜਾਣ ਦੀਆਂ ਖਬਰਾਂ ਹਨ।


author

satpal klair

Content Editor

Related News