ਉੱਤਰੀ ਦਿੱਲੀ ''ਚ ਦੋ ਔਰਤਾਂ ਦੀ ਹੱਤਿਆ

Tuesday, Sep 26, 2017 - 04:26 AM (IST)

ਉੱਤਰੀ ਦਿੱਲੀ ''ਚ ਦੋ ਔਰਤਾਂ ਦੀ ਹੱਤਿਆ

ਨਵੀਂ ਦਿੱਲੀ— ਉੱਤਰੀ ਦਿੱਲੀ ਦੇ ਤਿਮਾਰਪੁਰ ਖੇਤਰ 'ਚ ਸੋਮਵਾਰ ਦੋ ਔਰਤਾਂ ਮ੍ਰਿਤਕ ਹਾਲਾਤ 'ਚ ਮਿਲੀਆਂ। ਦੋਹਾਂ ਦੀ ਧੌਣ ਵੱਢ ਕੇ ਹੱਤਿਆ ਕੀਤੀ ਗਈ ਹੈ।
ਖਬਰਾਂ ਮੁਤਾਬਿਕ ਵਜ਼ੀਰਾਬਾਦ ਇਲਾਕੇ 'ਚ ਪ੍ਰੇਮਲਤਾ ਅਤੇ ਸੋਨੀਆ ਦੀਆਂ ਖੂਨ ਨਾਲ ਲੱਥ-ਪੱਥ ਲਾਸ਼ਾਂ ਮਿਲੀਆਂ। ਦੋਹਾਂ ਦੀ ਉਮਰ ਲਗਭਗ 20 ਸਾਲ ਦੱਸੀ ਗਈ ਹੈ ਅਤੇ ਉਹ ਆਪਸ 'ਚ ਰਿਸ਼ਤੇਦਾਰ ਸਨ। ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਕਤਲਾਂ ਪਿੱਛੇ ਪ੍ਰੇਮਲਤਾ ਦੇ ਪਤੀ ਮੋਹਿਤ ਦਾ ਹੱਥ ਹੋ ਸਕਦਾ ਹੈ। ਉਹ ਫਿਲਹਾਲ ਫਰਾਰ ਹੈ। 
ਸ਼ੱਕ ਹੈ ਕਿ ਐਤਵਾਰ ਰਾਤ ਪ੍ਰੇਮਲਤਾ ਨਾਲ ਝਗੜਾ ਹੋਣ ਪਿਛੋਂ ਮੋਹਿਤ ਨੇ ਉਸ ਨੂੰ ਕਤਲ ਕਰ ਦਿੱਤਾ ਹੋਵੇਗਾ। ਸੋਨੀਆ ਬਚਾਅ ਕਰਨ ਲਈ ਆਈ ਹੋਵੇਗੀ ਅਤੇ ਉਸ ਦੀ ਵੀ ਉਸ ਨੇ ਹੱਤਿਆ ਕਰ ਦਿੱਤੀ ਹੋਵੇਗੀ। ਸੋਨੀਆ ਦਾ ਕੁਝ ਦਿਨ ਪਹਿਲਾਂ ਇਕ ਆਪ੍ਰੇਸ਼ਨ ਹੋਇਆ ਸੀ। ਪ੍ਰੇਮ ਲਤਾ ਅਤੇ ਮੋਹਿਤ  ਉਸ ਦਾ ਹਾਲ-ਚਾਲ ਪੁੱਛਣ ਲਈ ਆਏ ਸਨ।


Related News