ਭਿਆਨਕ ਸੜਕ ਹਾਦਸਾ ''ਚ ਦੋ ਔਰਤਾਂ ਸਮੇਤ ਚਾਰ ਲੋਕਾਂ ਨੇ ਤੋੜਿਆ ਦਮ
Friday, Jul 04, 2025 - 12:56 PM (IST)

ਨੈਸ਼ਨਲ ਡੈਸਕ: ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ 'ਚ ਸਮਰਿਧੀ ਐਕਸਪ੍ਰੈਸਵੇਅ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਵੀਰਵਾਰ ਰਾਤ ਨੂੰ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ। ਇਹ ਹਾਦਸਾ ਵਨੋਜਾ ਤੇ ਕਰੰਜਾ ਦੇ ਵਿਚਕਾਰ ਵਾਪਰਿਆ, ਜਦੋਂ ਕਾਰ ਚਾਲਕ ਨੇ ਆਪਣਾ ਕੰਟਰੋਲ ਗੁਆ ਦਿੱਤਾ।
ਮੰਗਰੂਲਪੀਰ ਪੁਲਸ ਦੇ ਅਨੁਸਾਰ ਨਾਗਪੁਰ ਜ਼ਿਲ੍ਹੇ ਦੇ ਉਮਰੇਡ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਪੰਜ ਮੈਂਬਰ ਪੁਣੇ ਵਿੱਚ ਇੱਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਕਾਰ ਰਾਹੀਂ ਵਾਪਸ ਆ ਰਹੇ ਸਨ। ਘਟਨਾ ਵਾਲੀ ਥਾਂ ਦੇ ਨੇੜੇ, ਚੈਨਲ ਨੰਬਰ 215 ਕੋਲ ਕਾਰ ਚਾਲਕ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ 'ਚ ਮਾਧੁਰੀ ਜੈਸਵਾਲ ਅਤੇ ਵੈਦੇਹੀ ਜੈਸਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸੰਗੀਤਾ ਅਤੇ ਰਾਧੇਸ਼ਿਆਮ ਜੈਸਵਾਲ ਹਸਪਤਾਲ 'ਚ ਇਲਾਜ ਦੌਰਾਨ ਜ਼ਿੰਦਗੀ ਨਾਲ ਜੂਝਦੇ ਹੋਏ ਹਾਰ ਗਏ। ਕਾਰ ਚਾਲਕ ਜ਼ਖਮੀ ਹੈ ਤੇ ਵਾਸ਼ਿਮ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e