ਵਰਿੰਦਾਵਨ ਤੋਂ ਆਈ ਬੁਰੀ ਖ਼ਬਰ; ਬਿਰਧ ਆਸ਼ਰਮ 'ਚ ਦੋ ਔਰਤਾਂ ਦੀ ਮੌਤ, 24 ਹਸਪਤਾਲ 'ਚ ਦਾਖ਼ਲ

Monday, Jul 31, 2023 - 04:38 PM (IST)

ਮਥੁਰਾ- ਮਥੁਰਾ ਜ਼ਿਲ੍ਹੇ ਵਿਚ ਦੂਸ਼ਿਤ ਪਾਣੀ ਪੀਣ ਨਾਲ ਵਰਿੰਦਾਵਨ ਦੇ ਇਕ ਬਿਰਧ ਆਸ਼ਰਮ 'ਚ ਰਹਿ ਰਹੀਆਂ ਦੋ ਔਰਤਾਂ ਦੀ ਮੌਤ ਹੋ ਗਈ ਅਤੇ 24 ਨੂੰ ਬੀਮਾਰ ਹਾਲਤ 'ਚ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੀ ਰੈਪਿਡ ਟੀਮ ਦੇ ਮੁਖੀ ਡਾ. ਭੁਦੇਵ ਪ੍ਰਸਾਦ ਨੇ ਦੱਸਿਆ ਕਿ ਵਰਿੰਦਾਵਨ ਦੇ ਨਗਲਾ ਰਾਮਤਾਲ ਖੇਤਰ ਸਥਿਤ ਕ੍ਰਿਸ਼ਨਾ ਕੁਟੀਰ ਆਸ਼ਰਮ 'ਚ ਰਹਿਣ ਵਾਲੀਆਂ ਬਜ਼ੁਰਗ ਅਤੇ ਵਿਧਵਾ ਔਰਤਾਂ 'ਚੋਂ ਕਈਆਂ ਨੂੰ 2 ਦਿਨ ਤੋਂ ਉਲਟੀਆਂ, ਦਸਤ ਹੋ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਨੂੰ ਦੋ ਔਰਤਾਂ ਦੀ ਮੌਤ ਹੋਣ ਸੂਚਨਾ ਮਿਲੀ ਸੀ, ਜਿਨ੍ਹਾਂ ਦੀ ਪਛਾਣ ਮੱਧ ਪ੍ਰਦੇਸ਼ ਵਾਸੀ ਕੌਸ਼ਲਿਆ (70) ਅਤੇ ਸਾਵਿਤਰੀ (65) ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ- ਓਡੀਸ਼ਾ 'ਚ ਨਿਰਮਾਣ ਅਧੀਨ ਪੁਲ ਹੋਇਆ ਢਹਿ-ਢੇਰੀ, 4 ਬੱਚਿਆਂ ਸਣੇ 5 ਲੋਕਾਂ ਦੀ ਮੌਤ

ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੁੱਖ ਮੈਡੀਕਲ ਅਧਿਕਾਰੀ ਡਾ. ਅਜੇ ਕੁਮਾਰ ਵਰਮਾ ਅਤੇ ਡਾ. ਭੁਦੇਵ ਪ੍ਰਸਾਦ ਡਾਕਟਰਾਂ ਦੀ ਟੀਮ ਨਾਲ ਆਸ਼ਰਮ ਪਹੁੰਚੇ ਅਤੇ ਮੁਆਇਨਾ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਇਹ ਸ਼ਿਕਾਇਤ ਇੱਥੇ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੇ ਇਸਤੇਮਾਲ ਤੋਂ ਸ਼ੁਰੂ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਔਰਤਾਂ ਦੀ ਮੌਤ ਪੀਣ ਵਾਲੇ ਪਾਣੀ ਦੇ ਇਨਫੈਕਸ਼ਨ ਦੇ ਚੱਲਦੇ ਹੋਈ। ਉਨ੍ਹਾਂ ਨੇ ਕਿਹਾ ਕਿ ਆਸ਼ਰਮ 'ਚ ਕਰੀਬ 250 ਔਰਤਾਂ ਰਹਿੰਦੀਆਂ ਹਨ ਅਤੇ ਜੇਕਰ ਉਨ੍ਹਾਂ ਦੇ ਬੀਮਾਰ ਪੈਣ ਦੀ ਜਾਣਕਾਰੀ ਸਮੇਂ ਸਿਰ ਦੇ ਦਿੱਤੀ ਗਈ ਹੁੰਦੀ ਤਾਂ ਇਹ ਸਥਿਤੀ ਨਾ ਬਣਦੀ। ਐਤਵਾਰ ਤੋਂ ਲਗਾਤਾਰ ਨਿਗਰਾਨੀ ਅਤੇ ਇਲਾਜ ਜਾਰੀ ਹੈ। 

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੈ ਸਭ ਤੋਂ ਜ਼ਿਆਦਾ ਬਾਲ ਤਸਕਰੀ, ਪੜ੍ਹੋ ਹੈਰਾਨ ਕਰਦੀ ਰਿਪੋਰਟ

ਮੁੱਖ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਦੇ ਨਿਰਦੇਸ 'ਤੇ ਖ਼ੁਰਾਕ ਅਤੇ ਡਰੱਗ ਪ੍ਰਸ਼ਾਸਨ ਵਿਭਾਗ ਨੇ ਆਸ਼ਰਮ ਦੇ ਭੋਜਨ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਾਣੀ ਦੇ ਨਮੂਨੇ ਇਕੱਠੇ ਕੀਤੇ। ਉਨ੍ਹਾਂ ਦੀ ਜਾਂਚ ਮਗਰੋਂ ਅਧਿਕਾਰਤ ਰੂਪ ਨਾਲ ਸਪੱਸ਼ਟ ਹੋ ਸਕੇਗਾ ਕਿ ਮੌਤ ਦਾ ਸਹੀ ਕਾਰਨ ਕੀ ਹੈ।

ਇਹ ਵੀ ਪੜ੍ਹੋ- ਕੇਂਦਰ ਨਾਲ ਖਿੱਚੋਤਾਣ ਦਰਮਿਆਨ 'ਆਪ' ਨੇ ਆਪਣੇ ਰਾਜ ਸਭਾ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tanu

Content Editor

Related News