ਸੜਕ ਬਣਾਉਣ ਦਾ ਵਿਰੋਧ ਕਰ ਰਹੀਆਂ 2 ਔਰਤਾਂ ਨੂੰ ਦਬੰਗਾਂ ਨੇ ਦਿੱਤੀ ਤਾਲਿਬਾਨੀ ਸਜ਼ਾ, ਦੱਬ'ਤਾ ਜ਼ਿੰਦਾ
Sunday, Jul 21, 2024 - 11:13 PM (IST)
ਰੀਵਾ- ਰੀਵਾ 'ਚ ਨਿੱਜੀ ਜ਼ਮੀਨ 'ਤੇ ਜ਼ਬਰਦਸਤੀ ਸੜਕ ਬਣਾਉਣ ਦਾ ਵਿਰੋਧ ਕਰਨ 'ਤੇ ਦਬੰਗਾਂ ਨੇ 2 ਔਰਤਾਂ ਨੂੰ ਜ਼ਿੰਦਾ ਦੱਬ ਦਿੱਤਾ। ਸਮਾਂ ਰਹਿੰਦਿਆਂ ਆਲੇ-ਦੁਆਲੇ ਦੇ ਲੋਕ ਮਦਦ ਲਈ ਦੌੜੇ ਅਤੇ ਦੋਵਾਂ ਔਰਤਾਂ ਨੂੰ ਬਾਹਰ ਕੱਢਿਆ। ਦਰਅਸਲ, ਦੋਵਾਂ ਔਰਤਾਂ 'ਤੇ ਰੋੜੀ ਪਾ ਕੇ ਦੱਬ ਦਿੱਤਾ ਗਿਆ ਸੀ। ਬਾਹਰ ਕੱਢੇ ਜਾਣ ਤੋਂ ਬਾਅਦ ਦੋਵਾਂ ਦੀ ਹਾਲਤ ਖਰਾਬ ਹੋ ਗਈ ਸੀ।
ਲੋਕਾਂ ਨੇ ਦੱਸਿਆ ਕਿ ਜੇਕਰ ਦੋਵਾਂ ਔਰਤਾਂ ਨੂੰ ਬਾਹਰ ਕੱਢਣ 'ਚੋਂ ਥੋੜੀ ਜਿਹੀ ਵੀ ਦੇਰ ਹੁੰਦੀ ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਸੀ। ਬਾਹਰ ਕੱਢਣ ਤੋਂ ਬਾਅਦ ਦੋਵੇਂ ਔਰਤਾਂ ਬੇਹੋਸ਼ ਹੋ ਗਈਆਂ। ਦੋਵਾਂ ਨੂੰ ਪਹਿਲਾਂ ਡਾਕਟਰ ਕੋਲ ਲਿਜਾਇਆ ਗਿਆ। ਉਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ ਗਈ।
ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ
ਔਰਤਾਂ ਨੂੰ ਦੱਬਣ ਦੀ ਘਟਨਾ ਜ਼ਿਲ੍ਹੇ ਦੇ ਮਨਗਾਓਂ ਥਾਣਾ ਖੇਤਰ ਦੇ ਗਗੇਵ ਚੌਂਕੀ ਅਧੀਨ ਹਿਨੌਤਾ ਜੋਰੌਟ ਪਿੰਡ ਦੀ ਹੈ। ਇਥੇ ਕੁਝ ਦਬੰਗ ਕਿਸਮ ਦੇ ਲੋਕ ਜ਼ਮੀਨ 'ਤੇ ਜ਼ਬਰਦਸਤੀ ਸੜਕ ਬਣਾ ਰਹੇ ਸਨ। ਨਿਰਮਾਣ ਕੰਮ 'ਚ ਇਕ ਜੇ.ਸੀ.ਬੀ. ਅਤੇ ਦੋ ਹਾਈਵਾ ਲਗਾਏ ਗਏ ਸਨ ਅਤੇ ਨਿੱਜੀ ਜ਼ਮੀਨ 'ਤੇ ਰੋੜੀ ਪਾਈ ਜਾ ਰਹੀ ਸੀ। ਮਮਤਾ ਪਾਂਡੇ ਅਤੇ ਆਸ਼ਾ ਪਾਂਡੇ ਨੇ ਇਸੇ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਦੋਵੇਂ ਔਰਤਾਂ ਸੜਕ ਨਿਰਮਾਣ ਵਾਲੀ ਥਾਂ 'ਤੇ ਖੜ੍ਹੀਆਂ ਸਨ ਅਤੇ ਨਿੱਜੀ ਜ਼ਮੀਨ 'ਤੇ ਸੜਕ ਬਣਾਉਣ ਦਾ ਵਿਰੋਧ ਕਰ ਰਹੀਆਂ ਸਨ। ਉਸੇ ਸਮੇਂ ਡੰਪਰ ਚਾਲਕ ਨੇ ਰੋੜੀ ਨਾਲ ਭਰੀ ਟਰਾਲੀ ਇਨ੍ਹਾਂ ਔਰਤਾਂ ਦੇ ਉੱਪਰ ਖੋਲ੍ਹ ਦਿੱਤੀ ਅਤੇ ਔਰਤਾਂ ਉਸ ਦੇ ਹੇਠਾਂ ਦੱਬ ਗਈਆਂ। ਹਫੜਾ-ਦਫੜੀ 'ਚ ਆਲੇ-ਦੁਆਲੇ ਮੌਜੂਦ ਲੋਕਾਂ ਨੇ ਔਰਤਾਂ ਨੂੰ ਰੋੜੀ 'ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਗੰਗੇਵ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਔਰਤਾਂ ਨੂੰ ਮੁੱਢਲੀ ਸਹਾਇਤਾ ਦੇ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ, ਹੁਣ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ