ਦੋ ਵਾਹਨ ਖੱਡ ''ਚ ਡਿੱਗੇ, 3 ਦੀ ਮੌਤ, 11 ਜ਼ਖਮੀ

07/21/2017 12:17:18 PM

ਵਿਕਾਸਨਗਰ— ਜੌਨਸਾਰ ਬਾਵਰ ਖੇਤਰ 'ਚ ਦੋ ਵੱਖ-ਵੱਖ ਸਥਾਨਾਂ 'ਤੇ ਵਾਹਨ ਦੇ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਜਦਕਿ 11 ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਤਿਯੂਨੀ ਖੇਤਰ ਤੋਂ ਪਿਕਅੱਪ ਵਾਹਨ ਟਮਾਟਰ ਭਰ ਕੇ ਵਿਕਾਸਨਗਰ ਮੰਡੀ ਵੱਲ ਆ ਰਿਹਾ ਸੀ। ਸਵੇਰੇ ਕਰੀਬ 6 ਵਜੇ ਹਰਿਪੁਰ ਕੋਟੀ-ਮਿਨਸ ਮਾਰਗ 'ਤੇ ਟਿਮਰਾ ਪਿੰਡ ਨੇੜੇ ਚਾਲਕ ਨਿਯੰਤਰਣ ਖੋਹ ਬੈਠਾ ਅਤੇ ਵਾਹਨ ਖੱਡ 'ਚ ਡਿੱਗ ਗਿਆ। ਇਸ ਵਾਹਨ 'ਚ ਚਾਲਕ ਸਮੇਤ ਦੋ ਲੋਕ ਸਵਾਰ ਸੀ। ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ 'ਤੇ ਆਸਪਾਸ ਦੇ ਪਿੰਡ ਵਾਰੀ ਅਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਮ੍ਰਿਤਕਾਂ ਨੂੰ ਖੱਡ ਤੋਂ ਕੱਢਣ ਲਈ ਬਚਾਅ ਮੁਹਿੰਮ ਚਲਾਈ। ਖੱਡ 'ਚ ਵਾਹਨ ਲੱਦੇ ਟਮਾਟਰ ਵੀ ਚਾਰੋਂ ਪਾਸੇ ਬਿਖਰ ਗਏ। ਦੂਜਾ ਹਾਦਸਾ ਕਾਲਸੀ ਤਹਿਸੀਲ ਖੇਤਰ ਦੇ ਲਖਵਾੜ ਬੈਂਡ ਨੇੜੇ ਸਵੇਰੇ ਕਰੀਬ 7 ਵਜੇ ਹੋਇਆ। ਮੈਕਸ ਵਾਹਨ 'ਚ ਕੋਟਦੁਆਰ ਦੇ ਚੂੜੀ ਵਿਕਰੇਤਾ ਸਵਾਰ ਸੀ ਜੋ ਵਿਕਾਸਨਗਰ ਵੱਲੋਂ ਤੋਂ ਉਤਰਕਾਸ਼ੀ ਦੇ ਧਾਰੀ ਕਫਨੋਲ ਮੇਲੇ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਉਲਟ ਦਿਸ਼ਾ ਤੋਂ ਆ ਰਹੇ ਇਕ ਵਾਹਨ ਨੂੰ ਸਾਈਡ ਦੇਣ ਦੌਰਾਨ ਮੈਕਸ ਵਾਹਨ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਿਆ। ਇਸ ਵਾਹਨ 'ਚ ਚਾਲਕ ਸਮੇਤ 11 ਲੋਕ ਸਵਾਰ ਸੀ। ਇਨ੍ਹਾਂ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 11 ਜ਼ਖਮੀਆਂ ਨੂੰ ਵਿਕਾਸਨਗਰ ਦੇ ਹਸਪਾਤਲ ਪਹੁੰਚਾਇਆ ਗਿਆ। ਇਨ੍ਹਾਂ 'ਚ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।


Related News