ਭਾਜਪਾ ਦੇ 2 ਚੋਟੀ ਦੇ ਆਗੂਆਂ ਨੇ ਜ਼ਰੂਰੀ ਬਣੇ ਰਹਿਣ ਦੀ ਕਲਾ ਵਿਖਾਈ

Tuesday, Feb 03, 2026 - 05:20 PM (IST)

ਭਾਜਪਾ ਦੇ 2 ਚੋਟੀ ਦੇ ਆਗੂਆਂ ਨੇ ਜ਼ਰੂਰੀ ਬਣੇ ਰਹਿਣ ਦੀ ਕਲਾ ਵਿਖਾਈ

ਨਰਿੰਦਰ ਮੋਦੀ ਦੀ ਭਾਜਪਾ ਜਿੱਥੇ ‘ਪਾਵਰ’ ਵਧੇਰੇ ਕੇਂਦ੍ਰਿਤ ਹੈ ਤੇ ਦੁਸ਼ਮਣ ਤੇਜ਼ੀ ਨਾਲ ਕਮਜ਼ੋਰ ਹੋ ਰਹੇ ਹਨ, ’ਚ 2 ਚੋਟੀ ਦੇ ਆਗੂਆਂ ਨੇ ਜ਼ਰੂਰੀ ਰਹਿਣ ਦੀ ਵਿਲੱਖਣ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਇਹ ਰਾਜਨਾਥ ਸਿੰਘ ਤੇ ਸ਼ਿਵਰਾਜ ਸਿੰਘ ਚੌਹਾਨ ਹਨ।

ਦੋਵੇਂ ਜਿਨ੍ਹਾਂ ਨੂੰ ਕਦੇ ਸੰਭਾਵਤ ਚੈਲੰਜਰ ਵਜੋਂ ਵੇਖਿਆ ਜਾਂਦਾ ਸੀ, ਨੇ ਆਪਣੇ ਆਪ ਨੂੰ ਜ਼ਰੂਰੀ ਪਰ ਬਿਨਾ ਖਤਰੇ ਵਾਲੇ ਲੈਫਟੀਨੈਂਟ ਵਜੋਂ ਮੁੜ ਸੁਰਜੀਤ ਕੀਤਾ ਹੈ। 74 ਸਾਲ ਦੀ ਉਮਰ ’ਚ ਵੀ ਰਾਜਨਾਥ ਸਿੰਘ ਮੋਦੀ ਕੈਬਨਿਟ ’ਚ ਸਭ ਤੋਂ ਸੀਨੀਅਰ ਬਣੇ ਹੋਏ ਹਨ।

ਉਨ੍ਹਾਂ ਨੂੰ ਨਾਜ਼ੁਕ ਕੰਮ ਸੌਂਪੇ ਜਾਂਦੇ ਹਨ ਭਾਵੇਂ ਉਹ ਜਗਦੀਪ ਧਨਖੜ ਮਾਮਲੇ ’ਚ ਸੰਸਦ ਮੈਂਬਰਾਂ ਕੋਲੋਂ ਚੁੱਪ-ਚਾਪ ਹਸਤਾਖਰ ਕਰਵਾਉਣੇ ਹੋਣ ਜਾਂ ਉਪ ਰਾਸ਼ਟਰਪਤੀ ਸੰਬੰਧੀ ਰਣਨੀਤਕ ਮੀਟਿੰਗ ਦੀ ਪ੍ਰਧਾਨਗੀ ਕਰਨੀ ਹੋਵੇ। ਉਹ ਬਿਨਾ ਕਿਸੇ ਰੌਲੇ ਦੇ ਵਫ਼ਾਦਾਰੀ ਦਾ ਪ੍ਰਦਰਸ਼ਨ ਕਰਦੇ ਹਨ।

ਉਹ ਭਾਵੇਂ ਸਰਕਾਰ ’ਚ ਅਧਿਕਾਰਤ ‘ਨੰਬਰ 2’ ਹਨ ਪਰ ਉਹ ਕਦੇ ਵੀ ਇਸ ਟੈਗ ਦਾ ਪ੍ਰਦਰਸ਼ਨ ਨਹੀਂ ਕਰਦੇ। ਅਮਿਤ ਸ਼ਾਹ ਮੋਦੀ ਦੇ ਅਸਲ ਡਿਪਟੀ ਵਜੋਂ ਸੇਵਾ ਕਰ ਰਹੇ ਹਨ ਪਰ ਰਾਜਨਾਥ ਸਿੰਘ ਮੁਕਾਬਲਾ ਨਹੀਂ ਕਰਦੇ। ਉਨ੍ਹਾਂ ਦੇ ਸ਼ਾਂਤ ਤੇ ਨਿਮਰ ਵਤੀਰੇ ਨੇ ਉਨ੍ਹਾਂ ਨੂੰ ਸਾਰੇ ਗਰੁੱਪਾਂ ਲਈ ਸਵੀਕਾਰਯੋਗ ਬਣਾਇਆ ਹੈ।

ਉਹ ਆਪਣੀ ਇੱਛਾ ਨੂੰ ਕੰਟਰੋਲ ਕਰ ਕੇ ਤੇ ਵਿਖਾਵੇ ਵਾਲੀ ਸ਼ਕਤੀ ਦੀ ਬਜਾਏ ਨਰਮ ਅਧਿਕਾਰ ਦੀ ਵਰਤੋਂ ਕਰ ਕੇ ਆਪਣੀ ਸਥਿਤੀ ਬਣਾਈ ਰੱਖਦੇ ਹਨ। ਸੋਮਵਾਰ ਲੋਕ ਸਭਾ ’ਚ ਰਾਹੁਲ ਗਾਂਧੀ ਦੇ ਸਿਆਸੀ ਹਮਲੇ ਤੋਂ ਪ੍ਰਧਾਨ ਮੰਤਰੀ ਦਾ ਬਚਾਅ ਕਰਦੇ ਹੋਏ ਉਨ੍ਹਾਂ ਦਾ ਪ੍ਰਦਰਸ਼ਨ ਇਸ ਦੀ ਇਕ ਪ੍ਰਮੁੱਖ ਉਦਾਹਰਣ ਹੈ।

ਇਸ ਦੇ ਉਲਟ, ਸ਼ਿਵਰਾਜ ਸਿੰਘ ਚੌਹਾਨ ਨੇ ਇਕ ਵੱਖਰਾ ਰਸਤਾ ਅਪਣਾਇਆ ਹੈ। ਜਦੋਂ ਭਾਜਪਾ ਨੇ ਉਨ੍ਹਾਂ ਦੀ ਅਗਵਾਈ ਹੇਠ ਭਾਰੀ ਜਿੱਤ ਦੇ ਬਾਵਜੂਦ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਡਰ ਸੀ ਕਿ ਉਹ ਬਗਾਵਤ ਕਰ ਦੇਣਗੇ।

ਇਸ ਦੀ ਬਜਾਏ ਕੇਂਦਰੀ ਖੇਤੀਬਾੜੀ ਮੰਤਰੀ ਦੇ ਰੂਪ ’ਚ ਸ਼ਿਵਰਾਜ ਨੇ ਆਪਣੇ ਆਪ ਨੂੰ ਮੋਦੀ ਦੇ ਸਭ ਤੋਂ ਵੱਡੇ ਵਫ਼ਾਦਾਰ ਵਜੋਂ ਦੁਬਾਰਾ ਸਥਾਪਿਤ ਕੀਤਾ ਹੈ। ਸੰਸਦ ’ਚ ਹਰ ਜਵਾਬ ਦੇ ਨਾਲ ਉਨ੍ਹਾਂ ਵੱਲੋਂ ‘ਇਹ ਮੋਦੀ ਸਰਕਾਰ ਹੈ’ ਕਿਹਾ ਜਾਂਦਾ ਹੈ ਜੋ ਉਨ੍ਹਾਂ ਲੋਕਾਂ ਨੂੰ ਹੈਰਾਨ ਕਰਦਾ ਹੈ ਜੋ ਕਦੇ ਉਨ੍ਹਾਂ ਨੂੰ ਖੁੱਦ ਮੋਦੀ ਦੇ ਮੁਕਾਬਲੇ ਦਾ ਸਮਝਦੇ ਸਨ। ਖੁਸ਼ ਕਰਨ ਦੀ ਉਨ੍ਹਾਂ ਦੀ ਉਤਸੁਕਤਾ ਜੋ ਚਾਪਲੂਸੀ ਦੇ ਨੇੜੇ ਹੈ, ਇਕ ਸੋਚੀ ਸਮਝੀ ਜ਼ਿੰਦਾ ਰਹਿਣ ਦੀ ਰਣਨੀਤੀ ਹੈ।

ਰਾਜਨਾਥ ਅਤੇ ਸ਼ਿਵਰਾਜ ਇਕੱਠੇ ਅੱਜ ਦੀ ਭਾਜਪਾ ’ਚ ਤਬਦੀਲੀ ਦੇ 2 ਪੱਖਾਂ ਨੂੰ ਦਰਸਾਉਂਦੇ ਹਨ । ਇਕ ਘੱਟ ਵਿਖਾਵਾ, ਦੂਜਾ ਵਧੇਰੇ ਜ਼ੋਰਦਾਰ।

ਦੋਵਾਂ ਨੇ ਆਪਣੀਆਂ ਨਿੱਜੀ ਇੱਛਾਵਾਂ ਨੂੰ ਬਦਲ ਦਿੱਤਾ ਹੈ ਤਾ ਜੋ ਲੰਬੇ ਸਮੇ ਤਕ ਚੱਲਿਅਾ ਜਾ ਸਕੇ। ਇਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਉਹ ਇਕ ਅਜਿਹੀ ਪਾਰਟੀ ਲਈ ਜ਼ਰੂਰੀ ਬਣੇ ਰਹਿਣ ਜਿੱਥੇ ਸਿਰਫ਼ ਮੋਦੀ ਤੇ ਸ਼ਾਹ ਹੀ ਫੈਸਲੇ ਲੈਂਦੇ ਹਨ।

ਉਨ੍ਹਾਂ ਦੀਆਂ ਕਹਾਣੀਆਂ ਸਾਬਤ ਕਰਦੀਆਂ ਹਨ ਕਿ ਨਵੀਂ ਭਾਜਪਾ ’ਚ ਦਾਅਵੇ ਕਰਨ ਨਾਲ ਜ਼ਿੰਦਾ ਨਹੀਂ ਰਿਹਾ ਜਾ ਸਕਦਾ ਸਗੋਂ ਅਧੀਨਗੀ ਦੀ ਕਲਾ ਨੂੰ ਵੀ ਸੰਪੂਰਨ ਕਰਨਾ ਪੈਂਦਾ ਹੈ।


author

Rakesh

Content Editor

Related News