ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ ''ਚ ਭਾਜਪਾ ਵੱਲੋਂ ਜਲੰਧਰ ''ਚ ਪ੍ਰਦਰਸ਼ਨ

Thursday, Apr 02, 2026 - 05:59 PM (IST)

ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ ''ਚ ਭਾਜਪਾ ਵੱਲੋਂ ਜਲੰਧਰ ''ਚ ਪ੍ਰਦਰਸ਼ਨ

ਜਲੰਧਰ (ਸੋਨੂੰ)- ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ ਵਿਚ ਜਲੰਧਰ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਲੀਡਰਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਪੰਜਾਬ ਦੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰੀਕੇ ਨਾਲ ਬੇਕਾਬੂ ਹੈ।

ਇਸ ਮੌਕੇ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜਿਹਦੀ ਮੂਰਤੀ ਦੀ ਨੌਵੀਂ ਵਾਰ ਪੰਜਾਬ ਦੇ ਵਿੱਚ ਬੇਅਦਬੀ ਹੋਈ ਹੈ। ਜਿਸ 'ਤੇ ਕੋਈ ਸਹੀ ਢੰਗ ਨਾਲ ਕਾਰਵਾਈ ਨਹੀਂ ਕਰ ਰਿਹਾ, ਉਂਝ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਦਫ਼ਤਰਾਂ ਵਿੱਚ ਬਾਬਾ ਸਾਹਿਬ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ ਪਰ ਬਾਬਾ ਸਾਹਿਬ ਦਾ ਸਤਿਕਾਰ ਇਹ ਲੋਕ ਨਹੀਂ ਕਰਦੇ।

PunjabKesari

ਇਹ ਵੀ ਪੜ੍ਹੋ: ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert

ਭਾਜਪਾ ਦੇ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ 'ਤੇ ਬੋਲਦੇ ਉਨ੍ਹਾਂ ਕਿਹਾ ਕਿ ਬੇਸ਼ੱਕ ਭਾਜਪਾ ਦਾ ਦਫ਼ਤਰ ਯੂ. ਟੀ. ਦੇ ਵਿੱਚ ਹੈ ਪਰ ਉਹ ਦਫ਼ਤਰ ਬੀਜੇਪੀ ਪੰਜਾਬ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਗੁਰਪਤਵੰਤ ਸਿੰਘ ਪੰਨੂ ਲਗਾਤਾਰ ਵਿਦੇਸ਼ ਬਹਿ ਕੇ ਅਜਿਹੀਆਂ ਹਰਕਤਾਂ ਕਰਵਾ ਰਿਹਾ ਹੈ ਪਰ ਸਰਕਾਰ ਦੇ ਕੋਲੋਂ ਇਨ੍ਹਾਂ ਲੋਕਾਂ ਦੇ ਉੱਪਰ ਨੱਥ ਨਹੀਂ ਪੈ ਰਹੀ ਉਨ੍ਹਾਂ ਕਿਹਾ ਕਿ 2027 ਦੇ ਵਿੱਚ ਲੋਕ ਇਨ੍ਹਾਂ ਨੂੰ ਜਵਾਬ ਜ਼ਰੂਰ ਦੇਣਗੇ। 

PunjabKesari

ਇਹ ਵੀ ਪੜ੍ਹੋ:  Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ ਨੇ ਖੋਲ੍ਹੇ ਵੱਡੇ ਰਾਜ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News