ਜੰਮੂ ਕਸ਼ਮੀਰ : ਪੁਲਵਾਮਾ ਮੁਕਾਬਲੇ ’ਚ ਹਿਜ਼ਬੁਲ ਦੇ ਮੈਂਬਰ ਸਮੇਤ 2 ਅੱਤਵਾਦੀ ਢੇਰ

Friday, Aug 20, 2021 - 11:26 AM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ। ਇਨ੍ਹਾਂ ’ਚੋਂ ਹਿਜ਼ਬੁਲ ਦੇ ਹਿਟ ਸਕਵਾਇਡ ਦਾ ਇਕ ਅੱਤਵਾਦੀ ਵੀ ਹੈ, ਜੋ ਨਾਗਰਿਕਾਂ ’ਤੇ ਹਮਲੇ ਲਈ ਜ਼ਿੰਮੇਵਾਰ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਦੇ ਪੰਪੋਰ, ਖਿਰਯੂ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਰਾਸ਼ਟਰੀ ਰਾਈਫ਼ਲਜ਼, ਜੰਮੂ ਕਸਮੀਰ ਪੁਲਸ ਦੇ ਵਿਸ਼ੇਸ਼ਦਸਤੇ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਇਕ ਸਾਂਝੀ ਮੁਹਿੰਮ ਚਲਾਈ।

PunjabKesari

ਸੂਤਰਾਂ ਨੇ ਦੱਸਿਆ ਕਿ ਜਦੋਂ ਸੁਰੱਖਿਆ ਫ਼ੋਰਸ ਅੱਤਵਾਦੀਆਂ ਦੇ ਟਿਕਾਣੇ ਵੱਲ ਵੱਧ ਰਹੇ ਸਨ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੁਰੱਖਿਆ ਫ਼ੋਰਸਾਂ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਦੌਰਾਨ ਹੋਏ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ ਅਤੇ ਉਨ੍ਹਾਂ ਕੋਲੋਂ ਕਾਫ਼ੀ ਮਾਤਰਾ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਇਨ੍ਹਾਂ ’ਚੋਂ ਇਕ ਅੱਤਵਾਦੀ ਦੀ ਪਛਾਣ ਮੁਸਤਾਕ ਵਾਸੀ ਖਿਰਯੂ ਦੇ ਤੌਰ ’ਤੇ ਹੋਈ ਹੈ ਅਤੇ ਉਹ ਲੁਰਗਾਮ ’ਚ ਇਕ ਨਾਗਰਿਕ ਜਾਵਿਦ ਅਹਿਮ ਮਲਿਕ ਦੇ ਕਤਲ ’ਚ ਸ਼ਾਮਲ ਸੀ। ਇਹ ਅੱਤਵਾਦੀ ਹਿਜ਼ਬੁਲ ਦੇ ਹਿਟ ਸਕਵਾਇਡ ਦਾ ਮੈਂਬਰ ਸੀ, ਜੋ ਦੱਖਣੀ ਕਸ਼ਮੀਰ ’ਚ ਨਾਗਰਿਕਾਂ ਦਾ ਕਤਲ ਕਰ ਰਿਹਾ ਹੈ। ਦੂਜੇ ਅੱਤਵਾਦੀ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਕਾਬਲੇ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਖੇਤਰ ’ਚ ਐਡੀਸ਼ਨਲ ਸੁਰੱਖਿਆ ਫ਼ੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ।

PunjabKesari


DIsha

Content Editor

Related News