ਕਸ਼ਮੀਰ 'ਚ 2 ਪੰਜਾਬੀ ਨਸ਼ੀਲੀਆਂ ਦਵਾਈਆਂ ਨਾਲ ਗ੍ਰਿਫ਼ਤਾਰ

09/29/2023 4:07:44 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਕੁਲਗਾਮ ਜ਼ਿਲ੍ਹੇ 'ਚ 2 ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤੇ। ਪੁਲਸ ਸੂਤਰਾਂ ਅਨੁਸਾਰ ਕਾਜੀਗੁੰਡ ਥਾਣੇ ਦੀ ਟੀਮ ਨੇ ਗਸ਼ਤ ਦੌਰਾਨ 2 ਲੋਕਾਂ ਨੂੰ ਸਾਮਾਨ ਦਾ ਥੈਲਾ ਲੈ ਕੇ ਸ਼ੱਕੀ ਹਾਲਤ 'ਚ ਘੁੰਮਦੇ ਦੇਖਿਆ ਅਤੇ ਉਨ੍ਹਾਂ ਨੂੰ ਰੋਕਿਆ। ਦੋਹਾਂ ਨੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੜ ਲਿਆ ਗਿਆ। 

ਇਹ ਵੀ ਪੜ੍ਹੋ : ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ

ਉਨ੍ਹਾਂ ਦੇ ਸਾਮਾਨ ਦੀ ਜਾਂਚ ਦੌਰਾਨ ਉਨ੍ਹਾਂ ਕੋਲੋਂ 19 ਕਿਲੋਗ੍ਰਾਮ ਪੋਸਤਾ ਭੂਸੇ ਵਰਗਾ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਦੋਹਾਂ ਦੀ ਪਛਾਣ ਪੰਜਾਬ ਦੇ ਸ਼ੈਰੀਵਾਲਾ ਲੁਧਿਆਣਾ ਵਾਸੀ ਬਲਵਿੰਦਰ ਸਿੰਘ ਅਤੇ ਵਲੀਪੋਰ ਖੁਰਾਦ ਲੁਧਿਆਣਾ, ਪੰਜਾਬ ਦੇ ਹਰਵਿੰਦਰ ਸਿੰਘ ਵਜੋਂ ਹੋਈ। ਪੁਲਸ ਨੇ ਕਿਹਾ ਕਿ ਕਾਜੀਗੁੰਡ ਪੁਲਸ ਸਟੇਸ਼ਨ 'ਚ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News