ਬੱਸ ''ਚ ਲੈ ਕੇ ਜਾ ਰਿਹਾ ਸੀ ਪਟਾਕੇ, ਅੱਗ ਲੱਗਣ ਕਾਰਨ ਦੋ ਯਾਤਰੀ ਝੁਲਸੇ

Thursday, Oct 31, 2024 - 09:42 PM (IST)

ਬੱਸ ''ਚ ਲੈ ਕੇ ਜਾ ਰਿਹਾ ਸੀ ਪਟਾਕੇ, ਅੱਗ ਲੱਗਣ ਕਾਰਨ ਦੋ ਯਾਤਰੀ ਝੁਲਸੇ

ਨਵੀਂ ਦਿੱਲੀ — ਦਿੱਲੀ ਦੇ ਦਵਾਰਕਾ ਦੇ ਛਾਵਲਾ ਇਲਾਕੇ 'ਚ ਵੀਰਵਾਰ ਸ਼ਾਮ ਨੂੰ ਇਕ ਬੱਸ 'ਚ ਪਟਾਕੇ ਲੈ ਕੇ ਜਾ ਰਹੇ ਇਕ ਵਿਅਕਤੀ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਅਤੇ ਉਸ ਦੇ ਨਾਲ ਬੈਠਾ ਇਕ ਹੋਰ ਯਾਤਰੀ ਝੁਲਸ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। 

ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਥੋੜ੍ਹੀ ਮਾਤਰਾ 'ਚ ਪਟਾਕੇ ਲੈ ਕੇ ਜਾ ਰਿਹਾ ਸੀ, ਜਿਸ ਨਾਲ ਬੱਸ 'ਚ ਅੱਗ ਲੱਗ ਗਈ, ਜਿਸ ਕਾਰਨ ਉਹ ਅਤੇ ਉਸ ਦੇ ਨਾਲ ਬੈਠਾ ਸਹਿ-ਯਾਤਰੀ ਝੁਲਸ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਧਮਾਕੇ ਵਰਗਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News