ਮੁੰਬਈ ''ਚ ਦਰਦਨਾਕ ਹਾਦਸਾ, ਮਕਾਨ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ, 13 ਜ਼ਖ਼ਮੀ

Thursday, Jul 16, 2020 - 08:43 PM (IST)

ਮੁੰਬਈ ''ਚ ਦਰਦਨਾਕ ਹਾਦਸਾ, ਮਕਾਨ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ, 13 ਜ਼ਖ਼ਮੀ

ਮੁੰਬਈ - ਮਹਾਰਾਸ਼ਟਰ 'ਚ ਇੱਕ ਮਕਾਨ ਡਿੱਗ ਜਾਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਆਇਆ ਹੈ। ਮੁੰਬਈ 'ਚ ਹੋਈ ਇਸ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇੱਕ ਦਰਜਨ ਤੋਂ ਜ਼ਿਆਦਾ ਲੋਕ ਇਸ ਹਾਦਸੇ 'ਚ ਜ਼ਖ਼ਮੀ ਹੋ ਗਏ। ਹਾਲਾਂਕਿ ਮਾਮਲੇ 'ਚ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ।

ਮਹਾਰਾਸ਼ਟਰ 'ਚ ਇਹ ਹਾਦਸਾ ਮੁੰਬਈ ਦੇ ਮਲਾਡ 'ਚ ਹੋਇਆ ਹੈ, ਜਿੱਥੇ ਦੋ ਮੰਜਿਲਾ ਘਰ ਡਿੱਗ ਗਿਆ। ਮਕਾਨ ਦੇ ਮਲਬੇ ਦੀ ਚਪੇਟ 'ਚ 15 ਲੋਕ ਆ ਗਏ। ਇਸ ਤੋਂ ਬਾਅਦ ਸੂਚਨਾ ਮਿਲਣ 'ਤੇ ਮੁੰਬਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਗਿਆ।

ਮੌਕੇ ਤੋਂ 15 ਲੋਕਾਂ ਨੂੰ ਬਚਾ ਕੇ ਇਲਾਜ ਲਈ ਹਯਾਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਘਟਨਾ 'ਚ 15 'ਚੋਂ ਦੋ ਲੋਕਾਂ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਬਾਕੀ 13 ਲੋਕਾਂ ਦਾ ਇਲਾਜ ਕੀਤਾ ਗਿਆ ਅਤੇ ਹਸਪਤਾਲ ਤੋਂ ਉਨ੍ਹਾਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ।

ਇਸ ਹਾਦਸੇ 'ਚ ਮਰਨ ਵਾਲਿਆਂ 'ਚੋਂ ਇੱਕ ਪੁਰਸ਼ ਅਤੇ ਇੱਕ ਔਰਤ ਹੈ। ਹਾਦਸੇ 'ਚ 18 ਸਾਲ ਦਾ ਫੈਜ਼ਲ ਵਾਹਿਦ ਸਈਯਦ ਅਤੇ 23 ਸਾਲ ਦਾ ਅੰਜੁਮ ਸ਼ਹਾਬੁੱਦੀਨ ਸ਼ੇਖ ਦੀ ਮੌਤ ਹੋ ਗਈ।  ਫਿਲਹਾਲ ਘਰ ਢਹਿ ਜਾਣ ਤੋਂ ਬਾਅਦ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।


author

Inder Prajapati

Content Editor

Related News