30 ਸਾਲ ਬਾਅਦ ਪਾਕਿ ਔਰਤਾਂ ਨੂੰ ਮਿਲੀ ਭਾਰਤੀ ਨਾਗਰਿਕਤਾ, PM ਮੋਦੀ ਦਾ ਕੀਤਾ ਧੰਨਵਾਦ

10/19/2019 5:51:39 PM

ਸਹਾਰਨਪੁਰ (ਵਾਰਤਾ)— ਕਰੀਬ 3 ਦਹਾਕੇ ਪਹਿਲਾਂ ਆਪਣਾ ਦੇਸ਼ ਛੱਡ ਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਵਿਆਹ ਕਰ ਕੇ ਆਈਆਂ ਦੋ ਪਾਕਿਸਤਾਨੀ ਔਰਤਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰ ਦਿੱਤੀ ਗਈ ਹੈ। ਡਿਪਟੀ ਕੁਲੈਕਟਰ ਪੂਰਨ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ 4 ਅਪ੍ਰੈਲ 1988 ਨੂੰ ਸ਼ਹਿਰ ਦੇ ਨਿਯਾਮਤ ਅਲੀ ਨੇ ਨਸੀਮਾ ਨਾਲ ਨਿਕਾਹ ਕੀਤਾ ਸੀ। ਵਿਆਹ ਦੇ 3 ਮਹੀਨੇ ਬਾਅਦ ਦੋਵੇਂ ਭਾਰਤ ਆਏ ਗਏ। ਇਸ ਤਰ੍ਹਾਂ ਕੁੰਡਾ ਪਿੰਡ ਦੇ ਸਗੀਰ ਅਹਿਮਦ ਨੇ ਪਾਕਿਸਤਾਨ ਯਾਤਰਾ ਦੌਰਾਨ 1989 'ਚ ਗੁਜਰਾਵਾ ਵਾਸੀ ਨਸੀਮਾ ਬੇਗਮ ਨਾਲ ਵਿਆਹ ਕੀਤਾ ਸੀ। 

ਉਨ੍ਹਾਂ ਨੇ ਦੱਸਿਆ ਕਿ ਨਿਯਾਮਤ ਅਲੀ ਦੀਆਂ 5 ਧੀਆਂ ਅਤੇ ਇਕ ਪੁੱਤਰ ਹੈ, ਜਦਕਿ ਸਗੀਰ ਦੀਆਂ 4 ਧੀਆਂ ਅਤੇ 3 ਪੁੱਤਰ ਹਨ। ਦਹਾਕਿਆਂ ਬਾਅਦ ਭਾਰਤੀ ਨਾਗਰਿਕਤਾ ਮਿਲਣ ਤੋਂ ਖੁਸ਼ ਦੋਹਾਂ ਔਰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਤੀ ਧੰਨਵਾਦ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਆਪਣੇ ਬੱਚਿਆਂ ਦਾ ਵਿਆਹ ਕਰਨਗੇ।  ਖੁਸ਼ੀ ਹੈ ਕਿ ਸਾਨੂੰ ਭਾਰਤੀ ਨਾਗਰਿਕਤਾ ਮਿਲੀ ਹੈ।


Tanu

Content Editor

Related News