ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹੇ ''ਚ ਕੰਟਰੋਲ ਲਾਈਨ ਤੋਂ ਫੜੇ ਦੋ ਪਾਕਿਸਤਾਨੀ ਨਾਗਰਿਕ, ਪੁੱਛਗਿੱਛ ਜਾਰੀ

Wednesday, Aug 18, 2021 - 09:55 PM (IST)

ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹੇ ''ਚ ਕੰਟਰੋਲ ਲਾਈਨ ਤੋਂ ਫੜੇ ਦੋ ਪਾਕਿਸਤਾਨੀ ਨਾਗਰਿਕ, ਪੁੱਛਗਿੱਛ ਜਾਰੀ

ਸ਼੍ਰੀਨਗਰ - ਪੁੰਛ ਜ਼ਿਲ੍ਹੇ ਦੇ ਗੁਲਪੁਰ ਸੈਕਟਰ ਤੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਸੁਰੱਖਿਆ ਏਜੰਸੀ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਸਰਹੱਦ ਪਾਰ ਤੋਂ ਇਸ ਪਾਸੇ ਆਉਣ ਦਾ ਮਕਸਦ ਕੀ ਸੀ।

ਬੁੱਧਵਾਰ ਨੂੰ ਫੌਜ ਦੇ ਜਵਾਨਾਂ ਨੇ ਕੰਟਰੋਲ ਲਾਈਨ ਤੋਂ ਸਰਹੱਦ ਪਾਰ ਕਰ ਚੁੱਕੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ ਹੈ। ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਹੋ ਗਈ ਹੈ।

ਭਾਰਤ-ਪਾਕਿਸਤਾਨ ਵਿਚਾਲੇ ਫਰਵਰੀ ਵਿੱਚ ਹੋਏ ਜੰਗਬੰਦੀ ਤੋਂ ਬਾਅਦ ਸਰਹੱਦ ਪਾਰ ਤੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਬੰਦ ਹਨ। ਇਸ ਦੌਰਾਨ ਸਰਹੱਦ ਪਾਰ ਤੋਂ ਲਗਾਤਾਰ ਦਾਖਲ ਹੋਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਏਜੰਸੀਆਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਦੋਨਾਂ ਤੋਂ ਜਾਣਕਾਰੀ ਇਕੱਠਾ ਕਰ ਰਹੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News