ਨਿਰਭਿਆ ਮਾਮਲਾ : ਵਿਨੇ ਤੋਂ ਬਾਅਦ ਹੁਣ ਮੁਕੇਸ਼ ਨੇ ਵੀ ਦਾਇਰ ਕੀਤੀ ਕਿਊਰੇਟਿਵ ਪਟੀਸ਼ਨ

01/09/2020 11:31:43 PM

ਨਵੀਂ ਦਿੱਲੀ — 2012 'ਚ ਰਾਜਧਾਨੀ ਦਿੱਲੀ ਦੇ ਦਿਲ ਦਹਿਲਾਉਣ ਵਾਲੇ ਨਿਰਭਿਆ ਗੈਂਗਰੇਪ ਦੇ ਦੋਸ਼ੀ ਫਾਂਸੀ ਤੋਂ ਬਚਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ ਹਨ। ਮੌਤ ਦੀ ਸਜ਼ਾ ਪਾ ਚੁੱਕੇ ਦੋਸ਼ੀ ਮੁਕੇਸ਼ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਕਿਊਰੇਟਿਵ (ਇਲਾਜ) ਪਟੀਸ਼ਨ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਇਕ ਹੋਰ ਦੋਸ਼ੀ ਵਿਨੇ ਕੁਮਾਰ ਸ਼ਰਮਾ ਵੀ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਖਲ ਕਰ ਚੁੱਕਾ ਹੈ।

ਵਿਨੇ ਵੀ ਕਰ ਚੁੱਕਾ ਹੈ ਕਿਊਰੇਟਿਵ ਪਟੀਸ਼ਨ ਦਾਖਲ
4 ਦੋਸ਼ੀਆਂ 'ਚ ਵਿਨੇ ਅਤੇ ਮੁਕੇਸ਼ ਵੱਲੋਂ ਕਿਊਰੇਟਿਵ ਪਟੀਸ਼ਨ ਦਾਖਲ ਕੀਤੀ ਗਈ ਹੈ। ਵਿਨੇ ਵੱਲੋਂ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੂੰ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਘਟਨਾ ਦੇ ਸਮੇਂ ਉਹ ਸਿਰਫ 19 ਸਾਲ ਦਾ ਸੀ।

ਕੋਰਟ ਤੋਂ ਰਾਹਤ ਦਿੱਤੀ ਜਾਵੇ
ਵਿਨੇ ਵੱਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਬਲਾਤਕਾਰ ਅਤੇ ਕਤਲ ਨਾਲ ਜੁੜੇ 17 ਹੋਰ ਮਾਮਲਿਆਂ 'ਚ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਹੈ, ਜਿਸ 'ਚ ਨਾਬਾਲਗ ਵੀ ਸ਼ਾਮਲ ਹਨ। ਇਸ ਤਰ੍ਹਾਂ ਵਿਨੇ ਨੂੰ ਵੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ।


Inder Prajapati

Content Editor

Related News