ਮਹਾਰਾਸ਼ਟਰ ’ਚ ਪੁਲਸ ਦੇ ਨਾਲ ਮੁਕਾਬਲੇ’ਚ ਮਾਰੇ ਗਏ 2 ਨਕਸਲੀ

05/14/2021 4:46:35 AM

ਮੁੰਬਈ - ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲੇ ’ਚ ਵੀਰਵਾਰ ਦੀ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 2 ਨਕਸਲੀਆਂ ਨੂੰ ਮਾਰ ਦਿੱਤਾ ਗਿਆ। ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ ਲੱਗਭਗ 6 ਵਜੇ ਧਾਨੋਰਾ ਤਾਲੁਕਾ ਦੇ ਅਧੀਨ ਮੋਰਚੁਲ ਪਿੰਡ ਦੇ ਜੰਗਲ ’ਚ ਹੋਇਆ ਜਦੋਂ ਗੜਚਿਰੌਲੀ ਪੁਲਸ ਦੀ ਵਿਸ਼ੇਸ਼ ਲੜਾਕੂ ਇਕਾਈ ਸੀ-60 ਕਮਾਂਡੋ ਦੀ ਟੀਮ ਅਤੇ ਹੋਰ ਸੁਰੱਖਿਆ ਬਲ ਇਲਾਕੇ ਦੀ ਗਸ਼ਤ ਕਰ ਰਹੇ ਸਨ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ 25 ਨਕਸਲੀਆਂ ਦਾ ਸਮੂਹ ਮੋਰਚੁਲ ਪਿੰਡ ਦੇ ਜੰਗਲ ’ਚ ਇਕੱਠਾ ਹੋਇਆ ਹੈ। ਪੁਲਸ ਦੀ ਟੀਮ ਨੂੰ ਵੇਖ ਕੇ ਨਕਸਲੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਤੋਂ ਬਾਅਦ ਨਕਸਲੀ ਸੰਘਣੇ ਜੰਗਲ ’ਚ ਦੌੜ ਗਏ। ਬਾਅਦ ’ਚ ਇਲਾਕੇ ਦੀ ਤਲਾਸ਼ੀ ਦੌਰਾਨ ਪੁਲਸ ਨੂੰ 2 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ’ਚ ਇਕ ਔਰਤ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News