ਕੋਟਾ : 106 ਪਹੁੰਚਿਆ ਬੱਚਿਆਂ ਦੀ ਮੌਤ ਦਾ ਅੰਕੜਾ, NHRC ਨੇ ਜਾਰੀ ਕੀਤਾ ਨੋਟਿਸ
Friday, Jan 03, 2020 - 07:45 PM (IST)

ਕੋਟਾ — ਜੇਕੇ ਲੋਨ ਸਰਕਾਰੀ ਹਸਪਤਾਲ 'ਚ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ ਹਨ। ਸ਼ੁੱਕਰਵਾਰ ਸਵੇਰੇ ਇਥੇ ਇਕ ਹੋਰ ਨਵਜੰਮੇ ਬੱਚੇ ਨੇ ਦਮ ਤੋੜ ਦਿੱਤਾ। ਜਿਸ ਬੱਚੀ ਦੀ ਮੌਤ ਹੋਈ, ਉਸ ਦਾ 15 ਦਿਨ ਪਹਿਲਾਂ ਹੀ ਜਨਮ ਹੋਇਆ ਸੀ। ਮਾਤਾ ਪਿਤਾ ਨੇ ਹਾਲੇ ਉਸ ਦਾ ਨਾਂ ਵੀ ਨਹੀਂ ਰੱਖਿਆ ਸੀ। ਹਸਪਤਾਲ 'ਚ ਪਿਛਲੇ 34 ਦਿਨ 'ਚ 106 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਬੇਸ਼ਰਮ ਹੈ। ਜੈਪੁਰ ਤੋਂ 4 ਘੰਟੇ ਦੀ ਦੂਰੀ ਹੋਣ ਦੇ ਬਾਵਜੂਦ ਪ੍ਰਦੇਸ਼ ਦੇ ਸਿਹਤ ਮੰਤਰੀ ਰਘੁ ਸ਼ਰਮਾ ਨੇ ਇਥੇ ਦਾ ਦੌਰਾ ਨਹੀਂ ਕੀਤਾ ਸੀ। ਸ਼ੁੱਕਰਵਾਰ ਨੂੰ ਉਹ ਹਸਪਤਾਲ ਪਹੁੰਚੇ ਤਾਂ ਪ੍ਰਸ਼ਾਸਨ ਨੇ ਰਾਤੋਂ ਰਾਤ ਉਨ੍ਹਾਂ ਦੇ ਸਵਾਗਤ ਲਈ ਹਸਪਤਾਲ ਦਾ ਚਿਹਰਾ ਬਦਲ ਦਿੱਤਾ। ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇਥੇ 2018 'ਚ 1005 ਬੱਚਿਆਂ ਦੀ ਮੌਤ ਹੋਈ ਸੀ ਅਤੇ 2019 'ਚ ਉਸ ਤੋਂ ਘੱਟ ਹੋਤਾਂ ਹੋਈਆਂ ਸਨ। ਹਸਪਤਾਲ ਦੇ ਇੰਚਾਰਜ ਮੁਤਾਬਕ ਜ਼ਿਆਦਾਤਰ ਬੱਚਿਆਂ ਦੀ ਮੌਤ ਜਨਮ ਸਮੇਂ ਘੱਟ ਭਾਰ ਕਾਰਨ ਹੋਈ।
ਐੱਨ.ਐੱਚ.ਆਰ.ਸੀ. ਨੇ ਜਾਰੀ ਕੀਤਾ ਨੋਟਿਸ
ਉਥੇ ਹੀ ਇਸ ਮਾਮਲੇ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੋਟਾ 'ਚ ਇਸ ਸਾਲ ਜਨਵਰੀ ਮਹੀਨੇ 'ਚ 6 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਦੀ ਮੌਤ ਦਾ ਅੰਕੜਾ 106 ਪਹੁੰਚ ਚੁੱਕਾ ਹੈ। ਉਥੇ ਹੀ ਐੱਨ.ਐੱਚ.ਆਰ.ਸੀ. ਨੇ ਇਸ ਮਾਮਲੇ 'ਚ ਮੀਡੀਆ ਰਿਪੋਰਟ ਦੇ ਆਧਾਰ 'ਤੇ ਖੁਦ ਨੋਟਿਸ ਲੈਂਦੇ ਹੋਏ ਰਾਜਸਥਾਨ ਸਰਕਾਰ ਨੂੰ ਨੋਟਿਸ ਭੇਜਿਆ ਹੈ ਅਤੇ ਚਾਰ ਹਫਤੇ 'ਚ ਜਵਾਬ ਮੰਗਿਆ ਹੈ।
ਇਸ ਦੌਰਾਨ ਸ਼ਾਹ ਨੇ ਕੋਟਾ ਦੇ ਜੇਕੇ ਲੋਨ ਹਸਪਤਾਲ 'ਚ ਬੱਚਿਆਂ ਦੀ ਮੌਤ ਨੂੰ ਲੈ ਕੇ ਰਾਜਸਥਾਨ ਦੇ ਸੀ.ਐੱਮ. ਅਸ਼ੋਕ ਗਹਿਲੋਤ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਨਾਲ ਹੀ ਸ਼ਾਹ ਨੇ ਕਾਂਗਰਸ 'ਤੇ ਸਾਵਰਕਰ ਦੇ ਅਪਮਾਨ ਦਾ ਦੋਸ਼ ਵੀ ਲਗਾਇਆ। ਸ਼ਾਹ ਨੇ ਕਿਹਾ, 'ਗਹਿਲੋਤ ਸਾਹਿਬ, ਅਸੀਂ ਤਾਂ ਤੁਹਾਨੂੰ ਘੋਸ਼ਣਾ ਪੱਤਰ ਤੋਂ ਇਕ ਪੁਆਇੰਟ ਚੁੱਕ ਕੇ ਉਸ 'ਤੇ ਅਮਲ ਕਰ ਲਿਆ, ਅਤੇ ਤੁਸੀਂ ਉਸ ਦਾ ਵਿਰੋਧ ਕਰ ਰਹੇ ਹੋ। ਇਹ ਸਭ ਤੋਂ ਬਾਅਦ 'ਚ ਕਰਨਾ, ਕੋਟਾ 'ਚ ਜੋ ਬੱਚੇ ਹਰ ਰੋਜ ਮਰ ਰਹੇ ਹਨ ਉਸ ਦੀ ਚਿੰਤਾ ਕਰੋ, ਮਾਵਾਂ ਦੀ ਬਦਦੁਆ ਲੱਗ ਰਹੀ ਹੈ।'