ਗੋਆ ਦੇ ਬੀਚ ’ਤੇ 2 ਨਾਬਾਲਗਾਂ ਨਾਲ ਜਬਰ-ਜ਼ਿਨਾਹ, CM ਸਾਵੰਤ ਬੋਲੇ- ਇੰਨੀ ਰਾਤ ਤੱਕ ਬਾਹਰ ਕਿਉਂ ਸਨ ਕੁੜੀਆਂ

07/30/2021 10:30:23 AM

ਪਣਜੀ– ਐਤਵਾਰ ਨੂੰ ਗੋਆ ਦੀ ਰਾਜਧਾਨੀ ਤੋਂ ਲਗਭਗ 30 ਕਿਲੋਮੀਟਰ ਦੂਰ ਬੇਨਾਲਿਮ ਬੀਚ ’ਤੇ 4 ਲੋਕਾਂ ਨੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ 2 ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਕੀਤਾ। ਉਨ੍ਹਾਂ ਨੇ ਕੁੜੀਆਂ ਨੂੰ ਕੁੱਟਿਆ ਵੀ। 4 ਮੁਲਜ਼ਮਾਂ ’ਚੋਂ ਇਕ ਸਰਕਾਰੀ ਕਰਮਚਾਰੀ ਹੈ। ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਇਸ ਮਾਮਲੇ ’ਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ ਹਨ। ਮੁੱਖ ਮੰਤਰੀ ਸਾਵੰਤ ਨੇ ਸੂਬਾ ਵਿਧਾਨ ਸਭਾ ’ਚ ਕਿਹਾ ਕਿ ਜਦ 14 ਸਾਲਾਂ ਦੇ ਬੱਚੇ ਪੂਰੀ ਰਾਤ ਸਮੁੰਦਰ ਕੰਢੇ ’ਤੇ ਰਹਿੰਦੇ ਹਨ ਤਾਂ ਮਾਤਾ-ਪਿਤਾ ਨੂੰ ਵਿਚਾਰ ਕਰਨ ਦੀ ਲੋੜ ਹੈ। ਅਸੀਂ ਸਿਰਫ਼ ਇਸ ਲਈ ਹੀ ਸਰਕਾਰ ਅਤੇ ਪੁਲਸ ’ਤੇ ਜ਼ਿੰਮੇਵਾਰੀ ਨਹੀਂ ਪਾ ਸਕਦੇ ਕਿ ਬੱਚੇ ਨਹੀਂ ਸੁਣਦੇ। ਆਪਣੇ ਬੱਚਿਆਂ ਖਾਸ ਤੌਰ ’ਤੇ ਨਾਬਾਲਗਾਂ ਨੂੰ ਪੂਰੀ-ਪੂਰੀ ਰਾਤ ਬਾਹਰ ਨਹੀਂ ਰਹਿਣ ਦੇਣਾ ਚਾਹੀਦਾ।\

ਇਹ ਵੀ ਪੜ੍ਹੋ : ਕੁੱਲੂ ਹੜ੍ਹ: ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ

ਵਿਰੋਧੀ ਧਿਰ ਨੇ ਕਿਹਾ-ਅਪਰਾਧੀਆਂ ਨੂੰ ਜੇਲ ’ਚ ਹੋਣਾ ਚਾਹੀਦਾ, ਬਾਹਰ ਨਿਕਲਣ ਤੋਂ ਲੋਕ ਕਿਉਂ ਡਰਨ!
ਕਾਂਗਰਸ ਦੀ ਗੋਆ ਇਕਾਈ ਦੇ ਬੁਲਾਰੇ ਅਲਟੋਨ ਡੀ ਕੋਸਟਾ ਨੇ ਕਿਹਾ ਕਿ ਸੂਬੇ ’ਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਰਾਤ ਨੂੰ ਬਾਹਰ ਘੁੰਮਦੇ ਹੋਏ ਸਾਨੂੰ ਕਿਉਂ ਡਰਨਾ ਚਾਹੀਦਾ? ਅਪਰਾਧੀਆਂ ਨੂੰ ਜੇਲ੍ਹ ’ਚ ਹੋਣਾ ਚਾਹੀਦਾ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਬਾਹਰ ਆਜ਼ਾਦੀ ਨਾਲ ਘੁੰਮਣਾ ਚਾਹੀਦਾ। ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਜੇ ਸਰਦੇਸਾਈ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਨਾਗਰਿਕਾਂ ਦੀ ਸੁਰੱਖਿਆ ਪੁਲਸ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਉਹ ਸਾਨੂੰ ਸੁਰੱਖਿਆ ਨਹੀਂ ਦੇ ਸਕਦੇ ਤਾਂ ਮੁੱਖ ਮੰਤਰੀ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਆਜ਼ਾਦ ਵਿਧਾਇਕ ਰੋਹਨ ਖੋਂਟੇ ਨੇ ਟਵੀਟ ਕੀਤਾ,''ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੋਆ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਹੋਏ ਰਾਤ ਨੂੰ ਬੱਚਿਆਂ ਨੂੰ ਬਾਹਰ ਜਾਣ ਦੇਣ ਲਈ ਮਾਤਾ-ਪਿਤਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਕਿ ਰਾਤ ਨੂੰ ਬਾਹਰ ਜਾਣਾ ਸੁਰੱਖਿਅਤ ਨਹੀਂ ਹੈ। ਜੇ ਸੂਬਾ ਸਰਕਾਰ ਸਾਡੀ ਸੁਰੱਖਿਆ ਦਾ ਭਰੋਸਾ ਨਹੀਂ ਦੇ ਸਕਦੀ ਤਾਂ ਕੌਣ ਦੇਵੇਗਾ? ਗੋਆ ਦਾ ਔਰਤਾਂ ਲਈ ਸੁਰੱਖਿਅਤ ਹੋਣ ਦਾ ਇਤਿਹਾਸ ਰਿਹਾ ਹੈ ਪਰ ਭਾਜਪਾ ਦੀ ਸਰਕਾਰ ’ਚ ਇਹ ਤਮਗਾ ਖੁੱਸ ਰਿਹਾ ਹੈ।''

ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਸੰਭਾਵਨਾ, ਵੱਡੀ ਜ਼ਿੰਮੇਵਾਰੀ ਮਿਲਣੀ ਤੈਅ

ਨੋਟ : ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News