ਲਾਕਡਾਊਨ : ਦੋ ਮੁੱਖ ਜੱਜਾਂ ਨੇ ਕਾਰ ਰਾਹੀਂ ਕੀਤੀ 2 ਹਜ਼ਾਰ ਕਿਲੋਮੀਟਰ ਦੀ ਯਾਤਰਾ, ਇਹ ਸੀ ਕਾਰਨ

Sunday, Apr 26, 2020 - 04:26 PM (IST)

ਲਾਕਡਾਊਨ : ਦੋ ਮੁੱਖ ਜੱਜਾਂ ਨੇ ਕਾਰ ਰਾਹੀਂ ਕੀਤੀ 2 ਹਜ਼ਾਰ ਕਿਲੋਮੀਟਰ ਦੀ ਯਾਤਰਾ, ਇਹ ਸੀ ਕਾਰਨ

ਕੋਲਕਾਤਾ— ਕੋਵਿਡ-19 ਇਨਫੈਕਸ਼ਨ ਕਾਰਨ ਹਵਾਈ ਅਤੇ ਰੇਲ ਸੇਵਾਵਾਂ ਰੱਦ ਹੋਣ ਦੀ ਵਜ੍ਹਾ ਕਰ ਕੇ ਦੋ ਜੱਜਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਾਈ ਕੋਰਟ ਦੇ ਮੁੱਖ ਜੱਜਾਂ ਦੇ ਤੌਰ 'ਤੇ ਅਹੁਦਾ ਸੰਭਾਲਣ ਲਈ ਦੋ-ਦੋ ਹਜ਼ਾਰ ਕਿਲੋਮੀਟਰ ਤੋਂ ਵੱਧ ਦੂਰੀ ਦੀ ਸੜਕ ਯਾਤਰਾ ਕੀਤੀ। ਇਨ੍ਹਾਂ ਜੱਜਾਂ ਨੂੰ ਹਾਈ ਕੋਰਟ ਦੇ ਮੁੱਖ ਜੱਜਾਂ ਵਜੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਨਾਲ ਹੀ ਤਬਾਦਲਾ ਆਰਡਰ ਵੀ ਮਿਲ ਗਿਆ ਸੀ। ਉਨ੍ਹਾਂ ਨੇ ਦੇਸ਼ ਵਿਆਪੀ ਲਾਕਡਾਊਨ ਦਰਮਿਆਨ ਸੜਕ ਰਾਹੀਂ ਇੰਨੀ ਲੰਬੀ ਯਾਤਰਾ ਕੀਤੀ, ਤਾਂ ਕਿ ਮਾਮਲਿਆਂ ਦੀ ਸੁਣਵਾਈ ਅਤੇ ਨਿਆਂ ਦੇਣ ਦੇ ਕੰਮਾਂ 'ਚ ਦੇਰੀ ਨਾ ਹੋ ਸਕੇ।

PunjabKesari

ਇਕ ਕੋਲਕਾਤਾ ਤੋਂ ਮੁੰਬਈ, ਦੂਜਾ ਇਲਾਹਾਬਾਦ ਤੋਂ ਸ਼ਿਲਾਂਗ ਪਹੁੰਚੇ—
ਸੂਤਰਾਂ ਨੇ ਦੱਸਿਆ ਕਿ ਕਲਕੱਤਾ ਹਾਈ ਕੋਰਟ ਦੇ ਜੱਜ ਦੀਪਾਂਕਰ ਦੱਤਾ ਨੂੰ ਬੰਬਈ ਹਾਈ ਕੋਰਟ ਦੇ ਮੁੱਖ ਜੱਜ ਦੇ ਰੂਪ ਵਿਚ ਕਾਰਜਭਾਰ ਸੰਭਾਲਣਾ ਹੈ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੇਟੇ ਨੇ ਮੁੰਬਈ ਤੱਕ ਦੀ ਲੰਬੀ ਦੂਰੀ ਤੈਅ ਲਈ ਵਾਰੀ-ਵਾਰੀ ਨਾਲ ਕਾਰ ਚਲਾਈ। ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਸ਼ਵਨਾਥ ਸਮਦਰ ਨੂੰ ਮੇਘਾਲਿਆ ਹਾਈ ਕੋਰਟ ਦੇ ਮੁੱਖ ਜੱਜ ਦੇ ਤੌਰ 'ਤੇ ਤਰੱਕੀ ਦਿੱਤੀ ਗਈ ਹੈ। ਉਹ ਕੋਲਕਾਤਾ ਤੋਂ ਸ਼ਿਲਾਂਗ ਲਈ ਸ਼ੁੱਕਰਵਾਰ ਸ਼ਾਮ ਨੂੰ ਪਤਨੀ ਨਾਲ ਕਾਰ ਰਾਹੀਂ ਰਵਾਨਾ ਹੋਏ ਸਨ। ਉਨ੍ਹਾਂ ਨਾਲ ਇਕ ਕਾਰ ਡਰਾਈਵਰ ਸੀ। ਉਨ੍ਹਾਂ ਨੇ ਅਤੇ ਕਾਰ ਡਰਾਈਵਰ ਨੇ ਵਾਰੀ-ਵਾਰੀ ਕਾਰ ਚਲਾਈ। ਜੱਜ ਸਮਦਰ ਸ਼ਨੀਵਾਰ ਦੁਪਹਿਰ ਨੂੰ ਇਲਾਹਾਬਾਦ ਤੋਂ ਕੋਲਕਾਤਾ ਪੁੱਜੇ ਹਨ ਅਤੇ ਇੱਥੇ ਸਾਲਟ ਲੇਕ ਨਿਵਾਸ 'ਚ ਕੁਝ ਘੰਟੇ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਸ਼ਿਲਾਂਗ ਰਵਾਨਾ ਹੋ ਗਏ। ਦੋਵੇਂ ਜੱਜ ਐਤਵਾਰ ਦੁਪਹਿਰ ਤੱਕ ਆਪਣੀ-ਆਪਣੀ ਮੰਜ਼ਲ 'ਤੇ ਪਹੁੰਚ ਗਏ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦੋਹਾਂ ਜੱਜਾਂ- ਜੱਜ ਦੱਤਾ ਅਤੇ ਜੱਜ ਸਮਦਰ ਨੂੰ ਵੀਰਵਾਰ ਨੂੰ ਤਰੱਕੀ ਮਿਲੀ ਸੀ।


author

Tanu

Content Editor

Related News