2 ਸ਼ਿਕਾਰੀ ਗ੍ਰਿਫਤਾਰ, ਹਿਰਨ ਦਾ ਮਾਸ ਜ਼ਬਤ

03/25/2017 12:30:34 PM

ਇਰੋਡ (ਤਾਮਿਲਨਾਡੂ)— ਇੱਥੋਂ ਦੇ ਥੇਨਬਾਰਗੁਰ ਜੰਗਲਾਤ ਖੇਤਰ ਤੋਂ 2 ਸ਼ਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ ''ਚੋਂ ਲੁਪਤ ਹੋਰ ਰਹੀ ਪ੍ਰਜਾਤੀ ਦੇ ਹਿਰਨ ਦਾ ਮਾਸ, ਹਿਰਨ ਦੀ ਲਾਸ਼, ਬੰਦੂਕ ਅਤੇ ਕੁਝ ਵਿਸਫੋਟਕ ਬਰਾਮਦ ਕੀਤੇ ਗਏ। ਜੰਗਲਾਤ ਵਿਭਾਗ ਦੇ ਰੇਂਜਰ ਮੁਰਗੇਸ਼ਨ ਨੇ ਦੱਸਿਆ ਕਿ ਸ਼ਅਕੀ ਲੱਗਣ ''ਤੇ ਦੋਹਾਂ ਸ਼ਿਕਾਰੀਆਂ ਨੂੰ ਇਕ ਗਸ਼ਤੀ ਦਲ ਨੇ ਸ਼ੁੱਕਰਵਾਰ ਨੂੰ ਫੜਿਆ। 
ਉਨ੍ਹਾਂ ਨੇ ਦੱਸਿਆ ਕਿ ਸ਼ਿਕਾਰੀਆਂ ਕੋਲੋਂ ਇਕ ਗੈਰ ਲਾਇਸੈਂਸੀ ਬੰਦੂਕ, 2 ਤੇਜ਼ਧਾਰ ਹਥਿਆਰ, ਸ਼ਕਤੀਸ਼ਾਲੀ ਵਿਸਫੋਟਕ, ਸ਼ਿਕਾਰ ਕੀਤੇ ਗਏ 2 ਸਾਲ ਦੇ ਹਿਰਨ ਦੀ ਲਾਸ਼ ਅਤੇ ਹਿਰਨ ਦਾ 25 ਕਿਲੋ ਮਾਸ ਬਰਾਮਦ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਹਾਂ ਸ਼ਿਕਾਰੀਆਂ ਦੀ ਉਮਰ 55 ਅਤੇ 65 ਸਾਲ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ 2 ਦਿਨ ਪਹਿਲਾਂ ਇੱਥੇ ਆਏ ਸਨ, ਉਨ੍ਹਾਂ ਨੇ 2 ਹਿਰਨਾਂ ਦਾ ਸ਼ਿਕਾਰ ਕੀਤਾ। ਉਨ੍ਹਾਂ ਦਾ ਇਰਾਦਾ ਪਸ਼ੂ ਲਾਸ਼ ਅਤੇ ਮਾਸ ਵੇਚਣ ਦਾ ਸੀ। ਬਾਅਦ ''ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


Disha

News Editor

Related News