ਦਿੱਲੀ ਜਲ ਬੋਰਡ ਦੇ ਦੋ ਸਾਬਕਾ ਅਧਿਕਾਰੀਆਂ ਨੂੰ 3 ਸਾਲ ਦੀ ਜੇਲ੍ਹ, ਜਾਣੋ ਪੂਰਾ ਮਾਮਲਾ

03/19/2023 6:02:38 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਦਰਜ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਦਿੱਲੀ ਜਲ ਬੋਰਡ (DJB) ਦੇ ਦੋ ਸਾਬਕਾ ਅਧਿਕਾਰੀਆਂ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਅਸ਼ਵਨੀ ਕੁਮਾਰ ਨੇ ਰਾਜ ਕੁਮਾਰ ਅਤੇ ਰਮੇਸ਼ ਚੰਦਰ ਚਤੁਰਵੇਦੀ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕੀਤੀ, ਜਿਨ੍ਹਾਂ ਨੂੰ ਦਸੰਬਰ 2012 'ਚ ਸੀ. ਬੀ. ਆਈ. ਅਦਾਲਤ ਨੇ DJB ਤੋਂ ਲੱਗਭਗ 47.76 ਲੱਖ ਰੁਪਏ ਦੀ ਹੇਰਾ-ਫੇਰੀ ਲਈ ਕ੍ਰਮਵਾਰ-5 ਸਾਲ ਅਤੇ 4 ਸਾਲ ਕੈਦ ਦੀ ਸਜ਼ਾ ਸੁਣਾਈ ਸੀ। 

ਦੋਹਾਂ ਮੁਲਜ਼ਮਾਂ ਖ਼ਿਲਾਫ਼ ਈ. ਡੀ. ਨੇ ਦਸੰਬਰ 2009 ਵਿਚ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਮਨੀ ਲਾਂਡਰਿੰਗ ਰੋਕਥਾਮ ਏਜੰਸੀ ਨੇ ਮਾਰਚ 2021 'ਚ ਮੌਜੂਦਾ ਅਦਾਲਤ 'ਚ 11 ਸਾਲ ਤੋਂ ਵੱਧ ਦੀ ਦੇਰੀ ਮਗਰੋਂ ਮਾਮਲਾ ਦਰਜ ਕੀਤਾ। ਸੀ. ਬੀ. ਆਈ. ਮਾਮਲੇ ਵਿਚ ਮੁਲਜ਼ਮਾਂ ਦੀ ਸਜ਼ਾ ਪੂਰੀ ਕਰਨ ਮਗਰੋਂ ਲਗਭਗ 4 ਸਾਲ ਬਾਅਦ ਈ. ਡੀ ਨੇ ਇਹ ਸ਼ਿਕਾਇਤ ਕੀਤੀ ਸੀ। 

ਜਸਟਿਸ ਨੇ ਕਿਹਾ ਕਿ ਉਹ ਪਹਿਲਾਂ ਹੀ ਅਨੁਸੂਚਿਤ ਅਪਰਾਧਾਂ ਕ੍ਰਮਵਾਰ 5 ਅਤੇ 4 ਸਾਲ ਦੀ ਸਜ਼ਾ ਕੱਟ ਚੁੱਕੇ ਹਨ। ਇਸ ਲਈ ਨਰਮੀ ਵਰਤੇ ਹੋਏ ਦੋਹਾਂ ਮੁਲਜ਼ਮਾਂ ਨੂੰ 3 ਸਾਲ ਦੀ ਜੇਲ੍ਹ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ। ਮਾਮਲੇ ਵਿਚ ਈ. ਡੀ ਵਲੋਂ ਵਕੀਲ ਅਤੁਲ ਤ੍ਰਿਪਾਠੀ ਪੇਸ਼ ਹੋਏ। 


Tanu

Content Editor

Related News