ਕੋਵਿਡ ਦੇ ਇਲਾਜ ’ਚ ਗਠੀਆ ਦੀਆਂ ਦੋ ਦਵਾਈਆਂ ਹੋਣਗੀਆਂ ਸਹਾਈ, WHO ਨੇ ਦਿੱਤੀ ਵਰਤੋਂ ਦੀ ਇਜਾਜ਼ਤ
Saturday, Jul 10, 2021 - 11:16 AM (IST)
ਨੈਸ਼ਨਲ ਡੈਸਕ- ਇਕ ਅਧਿਐਨ ’ਚ ਇਹ ਦੇਖਿਆ ਗਿਆ ਹੈ ਕਿ ਗਠੀਆ ਦੀਆਂ ਦੋ ਦਵਾਈਆਂ ਟੋਸੀਲਿਜੁਮੈਬ ਅਤੇ ਸਰੀਲੂਮੈਬ ਕੋਵਿਡ-19 ਦੇ ਰੋਗੀਆਂ ’ਚ ਮੌਤ ਦੇ ਖਤਰੇ ਅਤੇ ਯਾਂਤਰਿੱਕ ਵੈਂਟੀਲੇਸ਼ਨ ਦੀ ਲੋੜ ਨੂੰ ਘੱਟ ਕਰ ਸਕਦੀਆਂ ਹਨ। ਲਗਭਗ 11000 ਰੋਗੀਆਂ ਨੂੰ ਸ਼ਾਮਲ ਕਰਨ ਵਾਲੇ 28 ਦੇਸ਼ਾਂ ’ਚ 27 ਕਲੀਨਿਕ ਪ੍ਰੀਖਣਾਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ.ਓ.) ਨੂੰ ਕਾਰਟੀਕੋਸਟੇਰਾਈਡਸ ਨਾਲ ਗੰਭੀਰ ਜਾਂ ਬੇਹੱਦ ਗੰਭੀਰ ਰੋਗੀਆਂ ’ਚ ਇਸ ਦੀ ਵਰਤੋਂ ਦੀ ਸਿਫਾਰਿਸ਼ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ : ਕੋਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ: ਜਲਦ WHO ਦੀ ਲਿਸਟ 'ਚ ਹੋ ਸਕਦੀ ਹੈ ਸ਼ਾਮਲ
ਮੌਤ ਦਾ ਖਤਰਾ ਵੀ ਘੱਟ
ਜਰਨਲ ਆਫ਼ ਦਿ ਅਮੇਰੀਕਨ ਮੈਡੀਕਲ ਐਸੋਸੀਏਸ਼ਨ (ਜੇ. ਏ. ਐੱਮ. ਏ.) ’ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਸਪਤਾਲ ’ਚ ਭਰਤੀ ਮਰੀਜ਼ਾਂ ’ਚ ਕਾਰਟੀਕੋਸਟੇਰਾਈਡ ਤੋਂ ਇਲਾਵਾ ਇਨ੍ਹਾਂ ਦਵਾਈਆਂ ’ਚੋਂ ਇਕ ਨੂੰ ਪ੍ਰਸ਼ਾਸਿਤ ਕਰਨ ਨਾਲ ਇਕੱਲੇ ਕਾਰਟੀਕੋਸਟੇਰਾਈਡ ਦੀ ਵਰਤੋਂ ਦੀ ਤੁਲਨਾ ’ਚ ਮੌਤ ਦਾ ਖਤਰਾ 17 ਫੀਸਦੀ ਘੱਟ ਹੋ ਜਾਂਦਾ ਹੈ। ਮੈਕਨੀਕਲ ਵੈਂਟੀਲੇਸ਼ਨ ’ਤੇ ਨਾ ਹੋਣ ਵਾਲੇ ਰੋਗੀਆਂ ’ਚ ਇਕੱਲੇ ਕਾਰਟੀਕੋਸਟੇਰਾਈਡ ਦੀ ਵਰਤੋਂ ਦੀ ਤੁਲਨਾ ’ਚ ਮਕੈਨੀਕਲ ਵੈਂਟੀਲੇਸ਼ਨ ਜਾਂ ਮੌਤ ਦਾ ਖਤਰਾ 21 ਫੀਸਦੀ ਘੱਟ ਹੋ ਜਾਂਦਾ ਹੈ।
ਰੋਗੀਆਂ ਲਈ ਹੈ ਲਾਹੇਵੰਦ
ਸਤੰਬਰ 2020 ’ਚ ਡਬਲਿਊ ਐੱਚ.ਓ. ਵੱਲੋਂ ਕਾਰਟੀਕੋਸਟੇਰਾਈਡ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਇਹ ਕੋਵਿਡ ਵਿਰੁੱਧ ਅਸਰਦਾਰ ਪਾਈਆਂ ਜਾਣ ਵਾਲੀਆਂ ਪਹਿਲੀਆਂ ਦਵਾਈਆਂ ਹਨ। ਕੋਵਿਡ ਕਾਰਨ ਗੰਭੀਰ ਰੂਪ ’ਚ ਜਾਂ ਅਤਿਅੰਤ ਗੰਭੀਰ ਰੂਪ ਨਾਲ ਬੀਮਾਰ ਰੋਗੀ ਅਕਸਰ ਰੱਖਿਆ ਪ੍ਰਣਾਲੀ ਦੀ ਵਧੇਰੇ ਪ੍ਰਤੀਕਿਰਿਆ ਨਾਲ ਵਧੇਰੇ ਪੀੜਤ ਹੁੰਦੇ ਹਨ ਜੋ ਰੋਗੀ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇੰਟਰਲਿਊਕਿਨ-6 ਵਿਘਨ ਪਾਉਣ ਵਾਲੀਆਂ ਦਵਾਈਆਂ ਟੋਸਿਲਿਜੂਮੈੂ ਅਤੇ ਸਰੀਲੂਮੈਬ ਇਸ ਦੇ ਅਸਰ ਨੂੰ ਦਬਾਉਣ ਦਾ ਕੰਮ ਕਰਦੀਆਂ ਹਨ। ਇਹ ਦਵਾਈਆਂ ਉਨ੍ਹਾਂ ਰੋਗੀਆਂ ਅਤੇ ਪਰਿਵਾਰਾਂ ਲਈ ਇਕ ਉਮੀਦ ਹਨ ਜੋ ਗੰਭੀਰ ਕੋਵਿਡ-19 ਦੇ ਮਾੜੇ ਪ੍ਰਭਾਵ ਦਾ ਸ਼ਿਕਾਰ ਹਨ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਹੁਣ ਨਵੀਂ ਬੀਮਾਰੀ ਦਾ ਕਹਿਰ, ਕੇਰਲ ’ਚ ਜ਼ੀਕਾ ਵਾਇਰਸ ਦੇ 14 ਮਾਮਲੇ ਮਿਲੇ
ਗਰੀਬ ਦੇਸ਼ਾਂ ’ਚ ਉਪਲਬਧਤਾ ਜ਼ਰੂਰੀ
ਪਰ ਆਈ. ਐੱਲ-6 ਰਿਸੈਪਟਰ ਬਲਾਕਰਸ ਦੁਨੀਆ ਦੇ ਵਧੇਰੇ ਲੋਕਾਂ ਲਈ ਦੂਰ-ਦੁਰਾਡੇ ਵਾਲੇ ਅਤੇ ਗੈਰ ਅਸਰਦਾਰ ਹਨ। ਡਬਲਿਊ. ਐੱਚ.ਓ. ਦਾ ਕਹਿਣਾ ਹੈ ਟੀਕਿਆਂ ਦੀ ਨਾ ਬਰਾਬਰੀ ਵਾਲੀ ਵਰਤੋਂ ਦਾ ਮਤਲਬ ਹੈ ਕਿ ਹੇਠਲੀ ਅਤੇ ਦਰਮਿਆਨੀ ਆਮਦਨ ਵਰਗ ਵਾਲੇ ਦੇਸ਼ਾਂ ’ਚ ਲੋਕਾਂ ਲਈ ਕੋਵਿਡ ਦੇ ਨਵੇਂ ਰੂਪ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਇਨ੍ਹਾਂ ਦਵਾਈਆਂ ਦੀ ਸਭ ਤੋਂ ਵੱਧ ਲੋੜ ਉਨ੍ਹਾਂ ਦੇਸ਼ਾਂ ’ਚ ਹੈ ਜਿਥੇ ਮੌਜੂਦ ਸਮੇਂ ’ਚ ਟੀਕੇ ਸਭ ਤੋਂ ਘੱਟ ਪਹੁੰਚੇ ਹਨ। ਇਨ੍ਹਾਂ ਜੀਵਨ ਰੱਖਿਅਕ ਵਸਤਾਂ ਦੀ ਪਹੁੰਚ ਅਤੇ ਸਮਰਥਾ ਵਧਾਉਣ ਲਈ ਡਬਲਿਊ. ਐੱਚ.ਓ. ਨੇ ਨਿਰਮਾਤਾਵਾਂ ਨੂੰ ਕੀਮਤਾਂ ਘੱਟ ਕਰਨ ਅਤੇ ਹੇਠਲੇ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਸਪਲਾਈ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ ਹੈ। ਦੁਨੀਆ ਦੇ ਕੁਝ ਅਜਿਹੇ ਦੇਸ਼ ਵੀ ਹਨ ਜੋ ਅਜੇ ਵੀ ਵੈਕਸੀਨ ਦੇ ਮੋਹਤਾਜ ਹਨ। ਇਸ ਦਵਾਈ ਰਾਹੀਂ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ