ਲਖਨਊ ''ਚ ਗੰਦਾ ਪਾਣੀ ਪੀਣ ਕਾਰਨ ਬੀਮਾਰ ਹੋਏ ਦੋ ਦਰਜਨ ਬੱਚੇ, ਇੱਕ ਦੀ ਮੌਤ
Tuesday, Aug 10, 2021 - 03:50 AM (IST)
ਲਖਨਊ - ਸਰਕਾਰਾਂ ਵਿਕਾਸ ਦੇ ਦਾਅਵੇ ਕਰਦੀਆਂ ਹਨ ਪਰ ਲੋਕਾਂ ਨੂੰ ਸਾਫ ਪੀਣ ਵਾਲੀ ਪਾਣੀ ਵੀ ਕਈ ਇਲਾਕਿਆਂ ਵਿੱਚ ਨਸੀਬ ਨਹੀਂ ਹੋ ਰਿਹਾ। ਇਸ ਦੀ ਵਜ੍ਹਾ ਨਾਲ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਯੂ.ਪੀ. ਦੀ ਰਾਜਧਾਨੀ ਲਖਨਊ ਵਿੱਚ ਹਜ਼ਰਤਗੰਜ ਦੇ ਕੋਲ ਬਾਲੂ ਅੱਡਾ ਇਲਾਕੇ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੰਦੇ ਪਾਣੀ ਦਾ ਸੇਵਨ ਕਰਣ ਕਾਰਨ ਕਰੀਬ ਦੋ ਦਰਜਨ ਬੱਚੇ ਬੀਮਾਰ ਹੋ ਗਏ, ਨਾਲ ਹੀ ਇੱਕ ਮਹਿਲਾ ਦੀ ਵੀ ਸਿਹਤ ਖਰਾਬ ਹੋ ਗਈ। ਬੀਮਾਰ ਬੱਚਿਆਂ ਨੂੰ ਇਲਾਜ ਲਈ ਨਿਸ਼ਾਤਗੰਜ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਇੱਕ ਬੱਚੇ ਦੀ ਮੌਤ ਹੋ ਗਈ। ਹੋਰ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ - ਮੱਧ ਪ੍ਰਦੇਸ਼ 'ਚ ਚਾਰ ਸਾਲ 'ਚ ਰੇਪ ਦੇ 26,708 ਮਾਮਲੇ ਹੋਏ ਦਰਜ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।