ਮੁਰਦਾਬਾਦ ''ਚ ਪੱਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ

Sunday, Oct 06, 2019 - 12:03 PM (IST)

ਮੁਰਦਾਬਾਦ ''ਚ ਪੱਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ

ਮੁਰਾਦਾਬਾਦ— ਮੁਰਾਦਾਬਾਦ 'ਚ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇ ਦੇ 2 ਡੱਬੇ ਪੱਟੜੀ ਤੋਂ ਉਤਰ ਗਏ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਮੌਕੇ 'ਤੇ ਰੇਲਵੇ ਦੀ ਟੀਮ ਪਹੁੰਚ ਗਈ ਹੈ। ਹਫ਼ਤੇ 'ਚ ਚਾਰ ਦਿਨ ਚੱਲਣ ਵਾਲੀ ਡਬਲ ਡੈਕਰ ਲਖਨਊ ਜੰਕਸ਼ਨ ਤੋਂ ਸਵੇਰੇ 5 ਵਜੇ ਰਵਾਨਾ ਹੁੰਦੀ ਹੈ।

PunjabKesariਰੇਲਵੇ ਅਨੁਸਾਰ ਲਖਨਊ 'ਚ ਆਨੰਦ ਵਿਹਾਰ ਜਾ ਰਹੀ ਡਬਲ ਡੈਕਰ ਟਰੇਨ ਅੱਜ ਯਾਨੀ ਐਤਵਾਰ ਨੂੰ ਮੁਰਾਦਾਬਾਦ ਅਤੇ ਕਟਘਰ ਸਟੇਸ਼ਨ ਦਰਮਿਆਨ ਪੱਟੜੀ ਤੋਂ ਉਤਰ ਗਈ ਹੈ। ਇਹ ਹਾਦਸਾ ਲੇਵਲ ਕ੍ਰਾਸਿੰਗ ਗੇਟ ਨੰਬਰ 415 'ਤੇ ਹੋਇਆ। 5ਵੀਂ ਅਤੇ 8ਵੀਂ ਬੋਗੀ ਪੱਟੜੀ ਤੋਂ ਉਤਰੀ ਹੈ। ਇਸ ਹਾਦਸੇ 'ਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਦਲ ਪਹੁੰਚਿਆ ਗਿਆ ਹੈ। ਇਸ ਬਾਰੇ ਰੇਲਵੇ ਦਾ ਕਹਿਣਾ ਹੈ ਕਿ ਸਾਡੀ ਪਹਿਲੀ ਪਹਿਲ ਯਾਤਰੀਆਂ ਦੀ ਸੁਰੱਖਿਆ ਹੈ। ਯਾਤਰੀਆਂ ਨੂੰ ਅੱਗੇ ਵਾਲੇ ਕੋਚ 'ਚ ਸ਼ਿਫਟ ਕੀਤਾ ਜਾਵੇਗਾ ਅਤੇ ਟਰੇਨ ਨੂੰ ਮੁਰਾਦਾਬਾਦ ਲਿਜਾਇਆ ਜਾਵੇਗਾ।


author

DIsha

Content Editor

Related News