ਤਲਾਬ ''ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

Monday, Jul 22, 2024 - 05:39 PM (IST)

ਤਲਾਬ ''ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

ਗੋਂਡਾ : ਗੋਂਡਾ ਜ਼ਿਲ੍ਹੇ ਦੇ ਵਜੀਰਗੰਜ ਖੇਤਰ ਵਿਚ ਸੋਮਵਾਰ ਨੂੰ ਇਕ ਤਲਾਬ ਵਿਚ ਨਹਾਉਣ ਦੌਰਾਨ ਦੋ ਬੱਚਿਆਂ ਦੇ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਵਜੀਰਗੰਜ ਥਾਣਾ ਖੇਤਰ ਦੇ ਕਰਦਾ ਪਿੰਡ ਨਿਵਾਸੀ ਸ਼ੁਭਮ (12), ਆਕਾਸ਼ (10) ਤੇ ਰਾਜ ਅੱਜ ਦੁਪਹਿਰੇ ਪਿੰਡ ਦੇ ਬਾਹਰ ਇਕ ਤਲਾਬ ਵਿਚ ਨਹਾਉਣ ਲਈ ਗਏ ਸਨ ਤੇ ਇਸੇ ਦੌਰਾਨ ਉਹ ਗਹਿਰੇ ਪਾਣੀ ਵਿਚ ਚਲੇ ਗਏ ਤੇ ਡੁੱਬਣ ਲੱਗੇ। ਪੁਲਸ ਮੁਤਾਬਕ ਬੱਚਿਆਂ ਨੂੰ ਡੁੱਬਦਾ ਦੇਖ ਕੇ ਇਕ ਰਾਹਗੀਰ ਨੇ ਗੁਹਾਰ ਲਈ ਤਾਂ ਕਈ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤੇ ਬੱਚਿਆਂ ਨੂੰ ਕੱਢ ਕੇ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿਥੇ ਡਾਕਟਰਾਂ ਨੇ ਸ਼ੁਭਮ ਤੇ ਰਾਜ ਨੂੰ ਮ੍ਰਿਤ ਐਲਾਨ ਕਰ ਦਿੱਤਾ ਜਦਕਿ ਆਕਾਸ਼ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਗਈ ਹੈ।


author

Baljit Singh

Content Editor

Related News