ਇਸ ਸੂਬੇ ਦੇ ਮੁੱਖ ਮੰਤਰੀ ਦਾ ਐਲਾਨ- ਦੋ ਤੋਂ ਵੱਧ ਬੱਚੇ ਹੋਏ ਤਾਂ ਨਹੀਂ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

Sunday, Jun 20, 2021 - 06:27 PM (IST)

ਗੁਹਾਟੀ— ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਦੋ ਤੋਂ ਵੱਧ ਬੱਚਿਆਂ ਦੇ ਮਾਤਾ-ਪਿਤਾ ਨੂੰ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਸਰਕਾਰ ‘ਦੋ ਬੱਚਿਆਂ ਦੀ ਨੀਤੀ’ ਨੂੰ ਲੜੀਬੱਧ ਤਰੀਕੇ ਨਾਲ ਲਾਗੂ ਕਰੇਗੀ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਦੇ ਇਸ ਫ਼ੈਸਲੇ ਦੀ ਵਿਰੋਧੀ ਧਿਰ ਨੇ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ- ਰਿਸ਼ਤਿਆਂ ’ਤੇ ਭਾਰੀ ਪਈ ‘ਤਾਲਾਬੰਦੀ’, ਮਾਂ ਦੀ ਦੇਖਭਾਲ ਨਹੀਂ ਕਰ ਸਕਿਆ ਪੁੱਤ ਤਾਂ ਭੇਜਿਆ ਬਿਰਧ ਆਸ਼ਰਮ

PunjabKesari

ਮੀਡੀਆ ਨਾਲ ਗੱਲਬਾਤ ਕਰਦਿਆਂ ਸਰਮਾ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਕੁਝ ਅਜਿਹੀਆਂ ਯੋਜਨਾਵਾਂ ਹਨ, ਜਿਨ੍ਹਾਂ ਲਈ ਅਸੀਂ ਦੋ ਬੱਚਿਆਂ ਦੀ ਨੀਤੀ ਲਾਗੂ ਨਹੀਂ ਕਰ ਸਕਦੇ, ਜਿਵੇਂ ਕਿ ਸਕੂਲ ਅਤੇ ਕਾਲਜਾਂ ਵਿਚ ਮੁਫ਼ਤ ਦਾਖ਼ਲਾ ਜਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਦੀ ਸਹੂਲਤ ਲੈਣਾ ਆਦਿ। ਉਨ੍ਹਾਂ ਕਿਹਾ ਕਿ ਕੁਝ ਯੋਜਨਾਵਾਂ ਦੇ ਮਾਮਲੇ ਵਿਚ ਜਿਵੇਂ ਕਿ ਮੰਨ ਲਵੋਂ ਕਿ ਜੇਕਰ ਸੂਬਾਈ ਸਰਕਾਰ ਵਲੋਂ ਇਕ ਆਵਾਸ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਦੋ ਬੱਚਿਆਂ ਦੇ ਮਾਪਦੰਡ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਆਸਾਮ ਵਿਚ ਇਸ ਸਮੇਂ ਪੰਚਾਇਤੀ ਚੋਣਾਂ ਲੜਨ ਲਈ ਘੱਟੋ-ਘੱਟ ਵਿਦਿਅਕ ਯੋਗਤਾ ਅਤੇ ਕਾਰਜਸ਼ੀਲ ਸੈਨੇਟਰੀ ਪਖਾਨਾ ਜ਼ਰੂਰਤਾਂ ਲੈਣ ਲਈ ਦੋ ਬੱਚਿਆਂ ਦਾ ਮਾਪਦੰਡ ਲਾਗੂ ਹੈ। ਜੋ ਕਿ ਸਾਲ 2018 ਵਿਚ ਆਸਾਮ ਪੰਚਾਇਤ ਐਕਟ, 1994 ’ਚ ਸੋਧ ਅਨੁਸਾਰ ਹੈ। 

ਇਹ ਵੀ ਪੜ੍ਹੋ- ਪੌਣੇ 3 ਲੱਖ ਰੁਪਏ ਕਿਲੋ ਵਿਕਦੇ ਨੇ ਇਹ ਅੰਬ, ਰਾਖੀ ਲਈ ਮਾਲਕ ਨੇ ਰੱਖੇ 4 ਚੌਂਕੀਦਾਰ ਅਤੇ 6 ਕੁੱਤੇ

ਓਧਰ ਵਿਰੋਧੀ ਧਿਰ ਨੇ ਮੁੱਖ ਮੰਤਰੀ ਸਰਮਾ ਦੇ ਇਸ ਐਲਾਨ ਦੀ ਆਲੋਚਨਾ ਕੀਤੀ ਹੈ। ਵਿਰੋਧੀ ਧਿਰ ਨੇ ਕਿਹਾ ਕਿ ਸਰਮਾ 5 ਭਰਾਵਾਂ ਵਾਲੇ ਪਰਿਵਾਰ ਤੋਂ ਆਉਂਦੇ ਹਨ। ਇਹ ਬਿਲਕੁਲ ਗਲਤ ਹੈ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ 1970 ਦੇ ਦਹਾਕੇ ਵਿਚ ਸਾਡੇ ਮਾਤਾ-ਪਿਤਾ ਜਾਂ ਦੂਜੇ ਲੋਕਾਂ ਨੇ ਕੀ ਕੀਤਾ, ਇਸ ’ਤੇ ਗੱਲ ਕਰਨ ਦਾ ਕੋਈ ਤੁਕ ਨਹੀਂ ਬਣਦਾ ਹੈ।

ਇਹ ਵੀ ਪੜ੍ਹੋ- ‘ਸਪੂਤਨਿਕ-ਵੀ’ ਟੀਕੇ ਦੀ ਦਿੱਲੀ ਵਾਸੀਆਂ ਨੂੰ ਕਰਨੀ ਪਵੇਗੀ ਅਜੇ ਹੋਰ ਉਡੀਕ


Tanu

Content Editor

Related News