ਟਰੱਕ ਨਾਲ ਦਰੜ ਦੋ ਭਰਾਵਾਂ ਦੀ ਮੌਤ, ਧੜ ਨਾਲੋਂ ਵੱਖ ਹੋਏ ਸਿਰ

Tuesday, Aug 20, 2024 - 12:20 PM (IST)

ਟਰੱਕ ਨਾਲ ਦਰੜ ਦੋ ਭਰਾਵਾਂ ਦੀ ਮੌਤ, ਧੜ ਨਾਲੋਂ ਵੱਖ ਹੋਏ ਸਿਰ

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਕਮਲੇਸ਼ਵਰ ਤਾਲੁਕਾ 'ਚ ਇਕ ਭਿਆਨਕ ਸੜਕ ਹਾਦਸੇ 'ਚ 2 ਭਰਾਵਾਂ ਦੀ ਟਰੱਕ ਨਾਲ ਕੁਚਲ ਕੇ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸਾ ਬੇਹੱਦ ਭਿਆਨਕ ਸੀ, ਜਿਸ 'ਚ ਦੋਹਾਂ ਭਰਾਵਾਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ ਸਨ। ਕਮਲੇਸ਼ਵਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 7.30 ਵਜੇ ਸੇਲੂ ਪਿੰਡ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਪਛਾਣ ਅਸਤਿਕਲਾ ਪਿੰਡ ਦੇ ਵਾਸੀ ਸੰਦੀਪ ਚੰਦਰਭਾਨ ਕਾਂਡੇ (34) ਅਤੇ ਉਸ ਦੇ 28 ਸਾਲਾ ਭਰਾ ਪ੍ਰਵੀਨ ਵਜੋਂ ਹੋਈ ਹੈ।

ਅਧਿਕਾਰੀ ਨੇ ਦੱਸਿਆ,''ਸੰਦੀਪ ਮੱਧ ਪ੍ਰਦੇਸ਼ ਦੇ ਪਚਮੜੀ ਗਿਆ ਸੀ। ਕਮਲੇਸ਼ਵਰ ਆਉਂਦੇ ਸਮੇਂ ਉਸ ਦਾ ਭਰਾ ਪ੍ਰਵੀਨ ਉਸ ਨੂੰ ਲੈਣ ਗਿਆ। ਦੋਵੇਂ ਭਰਾਵਾਂ ਦੇ ਦੋਪਹੀਆ ਵਾਹਨ ਤੋਂ ਘਰ ਆਉਂਦੇ ਸਮੇਂ ਇਹ ਹਾਦਸਾ ਹੋਇਆ।'' ਉਨ੍ਹਾਂ ਦੱਸਿਆ ਕਿ ਡਿਵਾਈਡਰ 'ਚ ਇਕ ਛੋਟੀ ਜਗ੍ਹਾ ਤੋਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਉਹ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਦੀ ਲਪੇਟ 'ਚ ਆ ਗਏ। ਟੱਕਰ ਲੱਗਣ ਕਾਰਨ ਦੋਵੇਂ ਆਪਣੇ ਦੋਪਹੀਆ ਵਾਹਨ ਤੋਂ ਡਿੱਗ ਗਏ ਅਤੇ ਟਰੱਕ ਦੇ ਪਹੀਏ ਹੇਠਾਂ ਆ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦੇ ਸਿਰ ਧੜ ਤੋਂ ਵੱਖ ਹੋ ਗਏ। ਟਰੱਕ ਡਰਾਈਵਰ ਹਾਦਸੇ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦਵੋਂ ਭਰਾਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਲਿਜਾਈਆਂ ਗਈਆਂ। ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਖ਼ਿਲਾਫ਼ 'ਹਿਟ-ਐਂਡ-ਰਨ' ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News