ਵਿਸ਼ਵ ਦਾ ਚੱਕਰ ਲਾਉਣ ਲਈ ਭਾਰਤੀ ਨੇਵੀ ਦੀਆਂ ਦੋ ਮਹਿਲਾ ਅਫ਼ਸਰ ਲੈ ਰਹੀਆਂ ਨੇ ਸਿਖਲਾਈ

Tuesday, May 09, 2023 - 01:36 PM (IST)

ਵਿਸ਼ਵ ਦਾ ਚੱਕਰ ਲਾਉਣ ਲਈ ਭਾਰਤੀ ਨੇਵੀ ਦੀਆਂ ਦੋ ਮਹਿਲਾ ਅਫ਼ਸਰ ਲੈ ਰਹੀਆਂ ਨੇ ਸਿਖਲਾਈ

ਪਣਜੀ, (ਭਾਸ਼ਾ)- ਭਾਰਤੀ ਨੇਵੀ ਦੀਆਂ ਦੋ ਮਹਿਲਾ ਅਧਿਕਾਰੀ ਸਮੁੰਦਰੀ ਕਿਸ਼ਤੀ (ਸੇਲ ਬੋਟ) ਰਾਹੀਂ ਵਿਸ਼ਵ ਦਾ ਚੱਕਰ ਲਾਉਣ ਲਈ ਇਸ ਵੇਲੇ ਟ੍ਰੇਨਿੰਗ ਲੈ ਰਹੀਆਂ ਹਨ। ਟ੍ਰੇਨਿੰਗ ਖਤਮ ਹੋਣ ’ਤੇ ਦੋਵਾਂ ’ਚੋਂ ਕਿਸੇ ਇਕ ਦੀ ਚੋਣ ਕੀਤੀ ਜਾਵੇਗੀ।

ਭਾਰਤੀ ਨੇਵੀ ਦੇ ਇੱਥੇ ਤੀਜੇ ਜੀ-20 ਵਿਕਾਸ ਕਾਰਜਕਾਰੀ ਸਮੂਹ (ਡੀ.ਡਬਲਊ.ਜੀ) ਦੀ ਮੀਟਿੰਗ ’ਚ ਕਿਹਾ ਕਿ ਲੈਫਟੀਨੈਂਟ ਕਮਾਂਡਰ ਡਿਲਨਾ ਕੇ. ਅਤੇ ਰੂਪਾ ਅਲੀਗਿਰੀਸਾਮੀ ਨੂੰ ਸਫਰ ਲਈ ਚੁਣਿਆ ਗਿਆ ਹੈ ਅਤੇ ਫਿਲਹਾਲ ਉਹ ਟ੍ਰੇਨਿੰਗ ਲੈ ਰਹੀਆਂ ਹਨ। ਇਹ ਅਧਿਕਾਰੀ ਮਹਿਲਾਵਾਂ ਟ੍ਰੇਨਿੰਗ ਲਈ ਨਵੰਬਰ 2022 ’ਚ ਗੋਆ ਗਈਆਂ ਸਨ ਅਤੇ 24 ਮਈ ਨੂੰ ਵਾਪਸ ਆਉਣਗੀਆਂ। ਅਧਿਕਾਰੀਆਂ ਨਾਲ ਹਾਲ ਦੀ ਘੜੀ ਚਾਲਕ ਦਲ ਦੇ ਮੈਂਬਰ ਹਨ ਅਤੇ ਉਹ 17 ਮੀਟਰ ਲੰਬੇ ਬੇੜੇ ’ਤੇ ਹਨ । ਅੱਜ ਦੀ ਤਰੀਕ ਤਕ ਉਨ੍ਹਾਂ ਨੇ 21,800 ਸਮੁੰਦਰੀ ਮੀਲ ਤਕ ਬੇੜਾ ਚਲਾਇਆ ਹੈ। ਇਨ੍ਹਾਂ ਦੋ ਅਧਿਕਾਰੀਆਂ ’ਚੋਂ ਜਿਹੜੀ ਵੀ ਚੁਣੀ ਗਈ ਉਹ ਇਕੱਲਿਆਂ ਸੇਲ ਬੋਟ ਮੁਹਿੰਮ ’ਤੇ ਜਾਣ ਵਾਲੀ ਪਹਿਲੀ ਏਸ਼ਿਆਈ ਮਹਿਲਾ ਬਣੇਗੀ।


author

Rakesh

Content Editor

Related News