ਵੱਡੀ ਖ਼ਬਰ: ਨੂਹ ਹਿੰਸਾ ਦੇ ਮੁਲਜ਼ਮਾਂ ਦਾ ਪੁਲਸ ਨਾਲ ਮੁਕਾਬਲਾ, ਦੋਹਾਂ ਦੇ ਲੱਗੀਆ ਗੋਲ਼ੀਆਂ

08/10/2023 1:52:46 PM

ਗੁਰੂਗ੍ਰਾਮ- ਹਰਿਆਣਾ ਦੇ ਨੂਹ ਹਿੰਸਾ ਮਾਮਲੇ 'ਚ ਪੁਲਸ ਦਾ ਐਕਸ਼ਨ ਜਾਰੀ ਹੈ। ਪੁਲਸ ਨੇ ਨੂਹ ਹਿੰਸਾ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਦੇ ਪੈਰ 'ਚ ਗੋਲੀ ਲੱਗੀ ਹੈ। ਉਨ੍ਹਾਂ ਦੋਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਨੂਹ ਹਿੰਸਾ ਦੇ ਦੋਹਾਂ ਮੁਲਜ਼ਮਾਂ ਦਾ ਨਾਂ ਮੁਨਸੈਦ ਅਤੇ  ਸੈਕੂਲ ਹੈ।  ਮਿਲੀ ਜਾਣਕਾਰੀ ਮੁਤਾਬਕ ਨੂਹ ਜ਼ਿਲ੍ਹੇ ਦੇ ਤਾਵੜੂ ਵਿਚ ਪੁਲਸ ਅਤੇ ਦੰਗਾਕਾਰੀਆਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਦੋਹਾਂ ਪਾਸਿਓਂ ਗੋਲੀਬਾਰੀ ਹੋਈ। ਪੁਲਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਦੋ ਦੋਸ਼ੀਆਂ ਦੇ ਪੈਰ 'ਚ ਗੋਲੀ ਲੱਗੀ। 

ਇਹ ਵੀ ਪੜ੍ਹੋ- ਨੂਹ 'ਚ ਫਿਰ ਚੱਲਿਆ 'ਖੱਟੜ' ਦਾ ਬੁਲਡੋਜ਼ਰ, 45 ਤੋਂ ਵੱਧ ਗ਼ੈਰ-ਕਾਨੂੰਨੀ ਉਸਾਰੀਆਂ ਢਾਹੀਆਂ

PunjabKesari

ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਨੂਹ ਹਿੰਸਾ ਦੇ ਇਹ ਦੋਸ਼ੀ ਅਰਾਵਲੀ ਦੀਆਂ ਪਹਾੜੀਆਂ ਵਿਚ ਲੁੱਕੇ ਹੋਏ ਸਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਦੋਸ਼ੀਆਂ ਤੱਕ ਪਹੁੰਚ ਕੀਤੀ। ਸਰਚ ਮੁਹਿੰਮ ਦੌਰਾਨ ਦੋਸ਼ੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੁਲਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ।

ਇਹ ਵੀ ਪੜ੍ਹੋ- ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ

ਦੱਸਣਯੋਗ ਹੈ ਕਿ ਹਰਿਆਣਾ ਦੇ ਨੂਹ 'ਚ 31 ਜੁਲਾਈ ਨੂੰ ਬ੍ਰਜਮੰਡਲ ਧਾਮ ਜਲਾਭਿਸ਼ੇਕ ਯਾਤਰਾ ਦੌਰਾਨ ਹੋਈ ਹਿੰਸਕ ਝੜਪ ਤੋਂ ਬਾਅਦ ਹਿੰਸਾ ਭੜਕ ਗਈ। ਨੂਹ ਸਣੇ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਧਾਰਾ-144  ਲਾਗੂ ਕਰਨੀ ਪਈ। ਹਿੰਸਾ ਦੌਰਾਨ ਦੋ ਹੋਮਗਾਰਡ, ਬਜਰੰਗ ਦਲ ਦੇ ਦੋ ਵਰਕਰਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਨੂਹ ਵਿਚ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tanu

Content Editor

Related News