ਸਚਿਨ-ਵਿਰਾਟ ਤੇ ਸਲਮਾਨ ਸਮੇਤ ਕਈ ਮਸ਼ਹੂਰ ਸ਼ਖ਼ਸੀਅਤਾਂ ਨੂੰ ਵਾਪਸ ਮਿਲਿਆ Twitter 'ਬਲੂ ਟਿੱਕ'

Sunday, Apr 23, 2023 - 04:39 PM (IST)

ਸਚਿਨ-ਵਿਰਾਟ ਤੇ ਸਲਮਾਨ ਸਮੇਤ ਕਈ ਮਸ਼ਹੂਰ ਸ਼ਖ਼ਸੀਅਤਾਂ ਨੂੰ ਵਾਪਸ ਮਿਲਿਆ Twitter 'ਬਲੂ ਟਿੱਕ'

ਨਵੀਂ ਦਿੱਲੀ- ਸੋਸ਼ਲ ਮੀਡੀਆ ਮੰਚ 'ਟਵਿੱਟਰ' ਨੇ ਕਰੋੜਾਂ ਫਾਲੋਅਰਜ਼ ਵਾਲੇ ਕਈ ਮਸ਼ਹੂਰ ਸ਼ਖ਼ਸੀਅਤਾਂ ਦਾ ਬਲੂ ਟਿੱਕ ਬਹਾਲ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਭੁਗਤਾਨ ਨਾ ਕਰਨ ਵਾਲੇ ਖਾਤਿਆਂ ਦੇ ਬਲੂ ਟਿੱਕ ਹਟਾ ਦਿੱਤੇ ਸਨ। ਇਹ ਕਦਮ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਇਸ ਹਫ਼ਤੇ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਤੋਂ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਵਰਗੀ ਮਸ਼ਹੂਰ ਸ਼ਖ਼ਸੀਅਤਾਂ ਅਤੇ ਰਾਜ ਨੇਤਾਵਾਂ ਦੇ ਟਵਿੱਟਰ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਗਏ ਸਨ।

ਇਹ ਵੀ ਪੜ੍ਹੋ- Elon Musk ਨੇ ਦਿੱਤਾ ਝਟਕਾ, ਅੱਜ ਤੋਂ Twitter 'ਤੇ ਨਹੀਂ ਦਿਸਣਗੇ ਫ੍ਰੀ ਵਾਲੇ ਬਲੂ ਟਿੱਕ, ਕੰਪਨੀ ਨੇ ਬੰਦ ਕੀਤੀ ਸਰਵਿਸ

ਟਵਿੱਟਰ ਦੇ ਮਾਲਕ ਐਲਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ ਨੇ ਇਸ ਹਫ਼ਤੇ ਭੁਗਤਾਨ ਨਾ ਕਰਨ ਵਾਲੇ ਖਾਤਿਆਂ ਦੇ ਬਲੂ ਟਿੱਕ ਹਟਾਉਣੇ ਸ਼ੁਰੂ ਕਰ ਦਿੱਤੇ ਸਨ। ਹੁਣ ਕਈ ਮਸ਼ਹੂਰ ਸ਼ਖ਼ਸੀਅਤਾਂ ਦੇ ਟਵਿੱਟਰ ਖਾਤਿਆਂ 'ਤੇ ਬਲੂ ਟਿੱਕ ਹੈਰਾਨੀਜਨਕ ਰੂਪ ਨਾਲ ਵਾਪਸ ਆ ਗਏ ਹਨ। ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਕ੍ਰਿਕਟਰਾਂ ਦੇ ਬਲੂ ਟਿੱਕ ਹਟਾ ਦਿੱਤੇ ਗਏ ਸਨ ਪਰ ਹੁਣ ਉਨ੍ਹਾਂ ਦੇ ਟਵਿੱਟਰ ਖਾਤਿਆਂ 'ਤੇ ਬਲੂ ਟਿੱਕ ਵਾਪਸ ਆ ਗਿਆ ਹੈ।

ਇਹ ਵੀ ਪੜ੍ਹੋ-  ਟਵਿਟਰ ਦੀ ਟੱਕਰ 'ਚ 'ਜੈਕ ਡੋਰਸੀ' ਨੇ ਲਾਂਚ ਕੀਤਾ Bluesky ਐਪ, ਮਿਲਣਗੇ ਇਹ ਫੀਚਰਜ਼

ਹਾਲਾਂਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਇਨ੍ਹਾਂ ਸ਼ਖ਼ਸੀਅਤਾਂ ਵਲੋਂ ਇਸ ਲਈ ਭੁਗਤਾਨ ਕੀਤਾ ਗਿਆ ਹੈ ਜਾਂ ਨਹੀਂ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵਿੱਟਰ ਖਾਤੇ 'ਤੇ ਵੀ ਬਲੂ ਟਿੱਕ ਵਾਪਸ ਆ ਗਿਆ ਹੈ। ਉਨ੍ਹਾਂ ਨੇ ਇਸ ਲਈ ਕੋਈ ਭੁਗਤਾਨ ਨਹੀਂ ਕੀਤਾ ਹੈ। ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੇ ਬਲੂ ਟਿੱਕ ਮਿਲਣ ਦੀ ਖੁਸ਼ੀ ਟਵਿੱਟਰ 'ਤੇ ਜ਼ਾਹਰ ਕੀਤੀ। ਬਲੂ ਟਿੱਕ ਬਹਾਲ ਕਰਨ ਨੂੰ ਲੈ ਕੇ ਟਵਿੱਟਰ ਵਲੋਂ ਹਾਲਾਂਕਿ ਕੋਈ ਬਿਆਨ ਨਹੀਂ ਆਇਆ। ਕਈ ਅਜਿਹੇ ਮਸ਼ਹੂਰ ਲੋਕਾਂ ਦੇ ਟਵਿੱਟਰ ਖਾਤਿਆਂ 'ਤੇ ਬਲੂ ਟਿੱਕ ਬਹਾਲ ਹੋ ਗਏ ਹਨ, ਜਿਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ। ਇਨ੍ਹਾਂ ਵਿਚ ਚੈਡਵਿਕ ਬੋਸਮੈਨ, ਕੋਬੇ ਬਰਾਇੰਟ ਅਤੇ ਮਾਈਕਲ ਜੈਕਸਨ ਸ਼ਾਮਲ ਹਨ।

ਇਹ ਵੀ ਪੜ੍ਹੋ- ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ


author

Tanu

Content Editor

Related News