ਹਿੰਦੂ ਦੇਵੀ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਹਟਾਏ ਟਵਿੱਟਰ: ਦਿੱਲੀ ਹਾਈ ਕੋਰਟ
Saturday, Oct 30, 2021 - 03:26 AM (IST)
ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਟਵਿੱਟਰ ਨੂੰ ਆਪਣੇ ਮੰਚ ਤੋਂ ਹਿੰਦੂ ਦੇਵੀ ਨਾਲ ਸਬੰਧਤ ਕੁਝ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਲਈ ਕਿਹਾ। ਅਦਾਲਤ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਇਹ ਚੋਟੀ ਦੀ ਕੰਪਨੀ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਕਿਉਂਕਿ ਇਹ ਉਨ੍ਹਾਂ ਨਾਲ ਜੁੜਿਆ ਕਾਰੋਬਾਰ ਕਰ ਰਹੀ ਹੈ। ਅਦਾਲਤ ਨੇ ਕਿਹਾ ਕਿ ਟਵਿੱਟਰ ਵਧੀਆ ਕੰਮ ਕਰ ਰਿਹਾ ਹੈ ਅਤੇ ਲੋਕ ਇਸ ਤੋਂ ਖੁਸ਼ ਹਨ। ਬੈਂਚ ਨੇ ਟਵਿੱਟਰ ਦੇ ਵਕੀਲ ਕੋਲੋਂ ਪੁੱਛਿਆ ਕਿ ਸਮੱਗਰੀ ਹਟਾਈ ਜਾ ਰਹੀ ਹੈ ਜਾਂ ਨਹੀਂ?
ਇਹ ਵੀ ਪੜ੍ਹੋ - 100 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ
ਬੈਂਚ ਨੇ ਕਿਹਾ ਕਿ ਤੁਸੀਂ ਇਸ ਨੂੰ ਹਟਾ ਦਿਓ। ਤੁਸੀਂ ਰਾਹੁਲ ਗਾਂਧੀ ਦੇ ਮਾਮਲੇ ਵਿਚ ਵੀ ਇੰਝ ਕੀਤਾ ਹੈ। ਟਵਿੱਟਰ ਵੱਲੋਂ ਪੇਸ਼ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਕਿਹਾ ਕਿ ਅਦਾਲਤ ਹੁਕਮ ਵਿਚ ਜ਼ਿਕਰ ਕਰ ਸਕਦੀ ਹੈ ਅਤੇ ਉਹ ਨਿਰਦੇਸ਼ਾਂ ਦਾ ਪਾਲਣ ਕਰਨਗੇ। ਅਦਾਲਤ ਨੇ ਮਾਮਲੇ ਨੂੰ ਅਗਲੀ ਸੁਣਵਾਈ ਲਈ 30 ਨਵੰਬਰ ਲਈ ਸੂਚੀਬੱਧ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।