ਸਿਰ ਤੋਂ ਜੁੜੇ ਬੱਚਿਆਂ 'ਚੋਂ ਇਕ ਦੀ ਮੌਤ, 3 ਸਾਲ ਪਹਿਲਾਂ ਸਰਜਰੀ ਨਾਲ ਕੀਤੇ ਗਏ ਸਨ ਵੱਖ

Thursday, Nov 26, 2020 - 05:59 PM (IST)

ਸਿਰ ਤੋਂ ਜੁੜੇ ਬੱਚਿਆਂ 'ਚੋਂ ਇਕ ਦੀ ਮੌਤ, 3 ਸਾਲ ਪਹਿਲਾਂ ਸਰਜਰੀ ਨਾਲ ਕੀਤੇ ਗਏ ਸਨ ਵੱਖ

ਓਡੀਸ਼ਾ- ਭਾਰਤ ਦੀ ਪਹਿਲੀ 'ਕ੍ਰੈਨੀਓਪੇਗਸ ਸਰਜਰੀ' ਰਾਹੀਂ ਸਿਰ ਤੋਂ ਜੁੜੇ 2 ਜੁੜਵਾ ਭਰਾਵਾਂ ਨੂੰ ਤਿੰਨ ਸਾਲ ਪਹਿਲਾਂ ਵੱਖ ਕੀਤਾ ਗਿਆ ਸੀ। ਇਨ੍ਹਾਂ ਚੋਂ ਕਾਲੀਆ ਨਾਂ ਦੇ ਇਕ ਬੱਚੇ ਦੀ ਬੁੱਧਵਾਰ ਸ਼ਾਮ ਮੌਤ ਹੋ ਗਈ। ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਓਡੀਸ਼ਾ ਦੇ ਕਟਕ 'ਚ ਸੂਬਾ ਸਰਕਾਰ ਵਲੋਂ ਸੰਚਾਲਤ ਸ਼੍ਰੀਰਾਮ ਚੰਦਰ ਭਾਂਜਾ (ਐੱਸ.ਸੀ.ਬੀ.) ਮੈਡੀਕਲ ਕਾਲਜ 'ਚ ਉਸ ਦੀ ਮੌਤ ਹੋਈ। ਹਸਪਤਾਲ ਦੇ ਅਧਿਕਾਰੀ ਡਾ. ਭੁਵਨਾਨੰਦ ਮਹਾਰਾਣਾ ਨੇ ਦੱਸਿਆ ਕਿ ਟਰਾਮਾ ਆਈ.ਸੀ.ਯੂ. 'ਚ ਕਾਲੀਆ ਦਾ ਇਲਾਜ ਚੱਲ ਰਿਹਾ ਸੀ। ਅਕਤੂਬਰ 2017 'ਚ ਨਵੀਂ ਦਿੱਲੀ 'ਚ 'ਅਖਿਲ ਭਾਰਤੀ ਆਯੂਵਿਗਿਆਨ ਸੰਸਥਾ' (ਏਮਜ਼) 'ਚ ਇਨ੍ਹਾਂ ਜੁੜਵਾਂ ਬੱਚਿਆਂ ਨੂੰ ਵੱਖ ਕੀਤਾ ਗਿਆ ਸੀ। 2 ਸਾਲ ਤੱਕ ਉਨ੍ਹਾਂ ਨੂੰ ਨਿਗਰਾਨੀ ਅਤੇ ਇਲਾਜ ਤੋਂ ਬਾਅਦ ਸਤੰਬਰ 2019 'ਚ ਕਟਕ ਦੇ ਐੱਸ.ਸੀ.ਬੀ. ਕਾਲਜ 'ਚ ਰੈਫਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਨੋਖਾ ਨਿਕਾਹ : ਅਮਰੀਕਾ ਬੈਠੇ ਲਾੜੇ ਨੇ ਕਬੂਲ ਕੀਤਾ ਨਿਕਾਹ, ਇਸ ਕਾਰਨ ਨਹੀਂ ਆ ਸਕਿਆ ਭਾਰਤ

ਸਦਮੇ ਨਾਲ ਹੋਈ ਮੌਤ
ਡਾ. ਮਹਾਰਾਣਾ ਨੇ ਕਿਹਾ ਕਿ ਵੱਖ ਹੋਏ ਬੱਚਿਆਂ 'ਚੋਂ ਇਕ ਕਾਲੀਆ ਦੀ ਬੁੱਧਵਾਰ ਨੂੰ ਸੈਪਟੀਸੀਮਿਆ ਅਤੇ ਸਦਮੇ ਨਾਲ ਮੌਤ ਹੋ ਗਈ। ਪਿਛਲੇ 7-8 ਦਿਨਾਂ 'ਚ ਉਸ ਦੀ ਹਾਲਤ ਵਿਗੜ ਗਈ ਸੀ ਅਤੇ ਬੁੱਧਵਾਰ ਨੂੰ ਸਥਿਤੀ ਹੋਰ ਗੰਭੀਰ ਹੋ ਗਈ। ਡਾਕਟਰਾਂ ਵਲੋਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਯਾਨੀ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਡਾਕਟਰਾਂ ਦੀ 14 ਮੈਂਬਰੀ ਟੀਮ ਉਸ ਦਾ ਇਲਾਜ ਕਰ ਰਹੀ ਸੀ। ਜੱਗਾ ਅਤੇ ਕਾਲੀਆ ਦਾ ਜਨਮ ਇਕ-ਦੂਜੇ ਨਾਲ ਜੁੜੇ ਹੋਏ ਦਿਮਾਗ ਅਤੇ ਖੋਪੜੀ ਨਾਲ ਹੋਇਆ ਸੀ। ਮੈਡੀਕਲ ਸਾਇੰਸ 'ਚ ਇਸ ਸਥਿਤੀ ਨੂੰ ਕ੍ਰੈਨੀਓਪੇਗਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਦੋਵੇਂ ਭਰਾਵਾਂ ਦਾ ਜਨਮ ਇਕ ਆਦਿਵਾਸੀ ਮਾਂ ਦੇ ਇੱਥੇ ਨਾਰਮਲ ਡਿਲਿਵਰੀ ਨਾਲ ਹੋਇਆ। 

ਇਹ ਵੀ ਪੜ੍ਹੋ : ਵਿਆਹੁਤਾ ਨੇ ਅੱਗ ਲਗਾ ਕੀਤੀ ਖ਼ੁਦਕੁਸ਼ੀ, ਪਤੀ ਨੇ ਵੀਡੀਓ ਬਣਾ ਕੇ ਸਾਲੇ ਨੂੰ ਭੇਜਿਆ

2017 'ਚ ਏਮਜ਼ 'ਚ ਕੀਤੀ ਗਈ ਸੀ ਸਰਜਰੀ
ਉਨ੍ਹਾਂ ਨੂੰ 14 ਜੁਲਾਈ 2017 ਨੂੰ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਇਕ ਲੜੀ ਤੋਂ ਬਾਅਦ ਉਨ੍ਹਾਂ ਦੇ ਸਿਰ ਵੱਖ ਕਰ ਦਿੱਤੇ ਗਏ ਸਨ। ਉਨ੍ਹਾਂ ਦੇ ਸਿਰ ਵੱਖ ਕਰਨ ਦੀ ਸਰਜਰੀ 2 ਮੁੱਖ ਪੜਾਵਾਂ 'ਚ ਕੀਤੀ ਗਈ। ਪਹਿਲੀ ਸਰਜਰੀ 28 ਅਗਸਤ 2017 ਨੂੰ ਕੀਤੀ ਗਈ ਸੀ, ਜੋ ਕਿ 25 ਘੰਟਿਆਂ ਤੱਕ ਚੱਲੀ ਸੀ। ਉੱਥੇ ਹੀ ਸਰਜਰੀ ਦਾ ਦੂਜਾ ਪੜਾਅ 25 ਅਕਤੂਬਰ 2017 ਨੂੰ ਕੀਤਾ ਗਿਆ ਸੀ। ਹੁਣ ਇਸ ਨੂੰ ਲੈ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਭਾਰਤ ਦੇ ਕ੍ਰੈਨੀਓਪੇਗਸ ਜੁੜਵਾ ਬੱਚਿਆਂ ਦਾ ਪਹਿਲਾ ਸਫ਼ਲ ਆਪਰੇਸ਼ਨ ਸੀ।

ਇਹ ਵੀ ਪੜ੍ਹੋ : ਕਰਨਾਲ 'ਚ ਪੁਲਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਝੜਪ, ਚਲਾਈਆਂ ਗਈਆਂ ਪਾਣੀ ਦੀਆਂ ਤੋਪਾਂ


author

DIsha

Content Editor

Related News