ਟਰੱਕ ਪਲਟਣ ਨਾਲ 24 ਪਸ਼ੂਆਂ ਦੀ ਮੌਤ, ਚਾਲਕ ਫਰਾਰ
Monday, Jun 11, 2018 - 08:32 PM (IST)

ਜੀਂਦ—ਹਰਿਆਣਾ 'ਚ ਜੀਂਦ-ਪਟਿਆਲਾ ਰਾਸ਼ਟਰੀ ਰਾਜਮਾਰਗ 'ਤੇ ਓਝਾਨਾ ਪਿੰਡ ਨੇੜੇ ਅੱਜ ਸਵੇਰੇ ਤੇਜ਼ ਰਫਤਾਰ ਟਰੱਕ ਦੇ ਪਲਟ ਜਾਣ ਨਾਲ ਇਸ 'ਚ ਲਿਆਈਆ ਜਾ ਰਹੀਆਂ 24 ਮੱਝਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਚਾਲਕ ਅਤੇ ਪਸ਼ੂ ਮਾਲਕ ਮੌਕੇ ਤੋਂ ਫਰਾਰ ਹੋ ਗਏ। ਬਾਅਦ 'ਚ ਕਰੇਨ ਦੀ ਮਦਦ ਨਾਲ ਜ਼ਖਮੀ ਪਸ਼ੂਆਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ 'ਚੋਂ 24 ਦੀ ਮੌਤ ਹੋ ਗਈ। ਟਰੱਕ 'ਚ 30 ਪਸ਼ੂਆਂ ਨੂੰ ਲੱਦਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਅਤੇ ਪਸ਼ੂ ਮਾਲਕ ਖਿਲਾਫ ਪਸ਼ੂ ਕਰੂਰਤਾ ਐਕਟ ਅਤੇ ਲਾਹਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।