TV ਚੈਨਲਾਂ ''ਤੇ ਅਸ਼ਲੀਲ ਵਿਗਿਆਪਨਾਂ ਖ਼ਿਲਾਫ਼ 73 ਸ਼ਿਕਾਇਤਾਂ, ਸਰਕਾਰ ਨੇ ਸੰਸਦ ''ਚ ਦਿੱਤੀ ਜਾਣਕਾਰੀ
Saturday, Dec 07, 2024 - 05:11 PM (IST)
ਨਵੀਂ ਦਿੱਲੀ- ਪਿਛਲੇ ਤਿੰਨ ਸਾਲਾਂ ਵਿਚ ਰੈਗੂਲੇਟਰੀ ਸੰਸਥਾਵਾਂ ਨੂੰ ਨਿੱਜੀ ਟੈਲੀਵਿਜ਼ਨ ਚੈਨਲਾਂ 'ਤੇ ਅਸ਼ਲੀਲ ਵਿਗਿਆਪਨਾਂ ਖ਼ਿਲਾਫ਼ 73 ਸ਼ਿਕਾਇਤਾਂ ਮਿਲੀਆਂ ਹਨ। ਸਰਕਾਰ ਨੇ ਇਹ ਜਾਣਕਾਰੀ ਸੰਸਦ 'ਚ ਦਿੱਤੀ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐੱਲ. ਮੁਰੂਗਨ ਨੇ ਰਾਜ ਸਭਾ 'ਚ ਇਕ ਲਿਖਤੀ ਜਵਾਬ 'ਚ ਕਿਹਾ ਕਿ ਸ਼ਿਕਾਇਤਾਂ ਦਾ ਨਿਪਟਾਰਾ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੁਆਰਾ 'ਉਚਿਤ ਢੰਗ ਨਾਲ' ਕੀਤਾ ਗਿਆ ਸੀ।
ਮੁਰੂਗਨ ਨੇ ਕਿਹਾ ਕਿ ਕੇਬਲ ਟੈਲੀਵਿਜ਼ਨ ਨੈੱਟਵਰਕ (ਸੋਧ) ਨਿਯਮਾਂ ਦੇ ਅਧੀਨ ਸਥਾਪਿਤ ਤੰਤਰ 'ਚ ਪ੍ਰਸਾਰਕਾਂ ਵਲੋਂ ਸਵੈ-ਨਿਯਮ, ਪ੍ਰਸਾਰਕਾਂ ਦੇ ਸਵੈ-ਨਿਯੰਤ੍ਰਕ ਸੰਸਥਾਵਾਂ ਵਲੋਂ ਸਵੈ-ਨਿਯਮ ਅਤੇ ਕੇਂਦਰ ਸਰਕਾਰ ਦੀ ਨਿਗਰਾਨੀ ਪ੍ਰਣਾਲੀ ਸ਼ਾਮਲ ਹੈ। ਮੰਤਰੀ ਨੇ ਦੱਸਿਆ ਕਿ ਜਿੱਥੇ ਵੀ ਵਿਗਿਆਪਨ ਸੰਹਿਤਾ ਦੀ ਉਲੰਘਣਾ ਪਾਈ ਜਾਂਦੀ ਹੈ, ਉੱਥੇ 'ਸਲਾਹ, ਚਿਤਾਵਨੀ, 'ਮੁਆਫ਼ੀ ਮੰਗਣ ਦਾ ਆਦੇਸ਼' ਅਤੇ ਆਫ਼ ਏਅਰ ਆਦੇਸ਼' ਜਾਰੀ ਕਰ ਕੇ ਉੱਚਿਤ ਕਾਰਵਾਈ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8