ਤੁਗਲਕੀ ਤਾਲਾਬੰਦੀ ਨਾਲ ਕਰੋੜਾਂ ਮਜ਼ਦੂਰਾਂ ਸੜਕਾਂ ''ਤੇ ਆਏ, ਸਿਰਫ਼ ਗੱਲਾਂ ਦੀ ਮੋਦੀ ਸਰਕਾਰ : ਰਾਹੁਲ ਗਾਂਧੀ
Friday, Nov 20, 2020 - 05:17 PM (IST)
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੋਂ ਬਾਅਦ ਅਰਥ ਵਿਵਸਥਾ ਦੇ ਹਾਲਾਤ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਸਵਾਲ ਖੜ੍ਹਾ ਕਰਦੇ ਰਹਿੰਦੇ ਹਨ। ਉੱਥੇ ਹੀ ਇਕ ਵਾਰ ਫਿਰ ਰਾਹੁਲ ਨੇ ਪੀ.ਐੱਮ. ਮੋਦੀ ਵਲੋਂ ਲਾਗੂ ਕੀਤੀ ਗਈ ਤਾਲਾਬੰਦੀ ਨੂੰ 'ਤੁਗਲਕੀ ਤਾਲਾਬੰਦੀ' ਦੱਸਿਆ ਹੈ। ਨਾਲ ਹੀ ਰਾਹੁਲ ਨੇ ਕਰੋੜਾਂ ਮਜ਼ਦੂਰਾਂ ਨੂੰ ਸੜਕ 'ਤੇ ਲਿਆਉਣ ਲਈ ਜ਼ਿੰਮੇਵਾਰ ਵੀ ਮੋਦੀ ਸਰਕਾਰ ਨੂੰ ਠਹਿਰਾਇਆ ਹੈ। ਦਰਅਸਲ ਮੀਡੀਆ ਰਿਪੋਰਟਸ 'ਚ ਇਕ ਸਰਵੇ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੇਸ਼ 'ਚ ਮਨਰੇਗਾ ਮਜ਼ਦੂਰਾਂ ਨੂੰ ਆਪਣੀ ਦਿਹਾੜੀ ਦਾ ਪੈਸਾ ਕੱਢਣ ਲਈ ਵੀ ਬੈਂਕਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਇਸ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਰਾਹੁਲ ਨੇ ਟਵੀਟ ਕਰ ਕੇ ਕਿਹਾ,''ਪਹਿਲੇ ਕੀਤਾ ਤੁਗਲਕੀ ਲੌਕਡਾਊਨ, ਕਰੋੜਾਂ ਮਜ਼ਦੂਰਾਂ ਨੂੰ ਸੜਕ 'ਤੇ ਲੈ ਆਏ। ਫਿਰ ਉਨ੍ਹਾਂ ਦੇ ਇਕਮਾਤਰ ਸਹਾਰੇ ਮਨਰੇਗਾ ਦੀ ਕਮਾਈ ਨੂੰ ਬੈਂਕ 'ਚੋਂ ਕੱਢਣਾ ਮੁਸ਼ਕਲ ਕੀਤਾ। ਸਿਰਫ਼ ਗੱਲਾਂ ਦੀ ਹੈ ਮੋਦੀ ਸਰਕਾਰ, ਕੁਚਲ ਰਹੀ ਗਰੀਬਾਂ ਦੇ ਅਧਿਕਾਰ।'' ਕਾਂਗਰਸ ਨੇਤਾ ਨੇ ਆਪਣੇ ਟਵੀਟ ਨਾਲ ਇਸ ਖ਼ਬਰ ਦਾ ਸਕਰੀਨਸ਼ਾਟ ਵੀ ਟਵੀਟ ਕੀਤਾ ਹੈ। ਇਸ ਖ਼ਬਰ ਅਨੁਸਾਰ, ਇਕ ਮਨਰੇਗਾ ਮਜ਼ਦੂਰ ਨੂੰ ਪੋਸਟ ਆਫ਼ਿਸ ਜਾਣ ਦਾ ਇਕ ਵਾਰ ਦਾ ਖਰਚ 6 ਰੁਪਏ ਤੱਕ ਆਉਂਦਾ ਹੈ। ਇਸ ਤੋਂ ਇਲਾਵਾ ਬੈਂਕ ਜਾਣ 'ਤੇ 31 ਰੁਪਏ ਅਤੇ ਏ.ਟੀ.ਐੱਮ. ਤੱਕ ਜਾਣ ਅਤੇ ਨਕਦ ਕੱਢਵਾਉਣ ਲਈ ਉਨ੍ਹਾਂ ਨੂੰ 67 ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਤਰ੍ਹਾਂ ਮਜ਼ਦੂਰ ਨੂੰ ਆਪਣੀ ਹੀ ਮਜ਼ਦੂਰੀ ਲਈ ਬੈਂਕਾਂ ਦੇ ਚੱਕਰ ਲਾਉਣੇ ਪੈ ਰਹੇ ਹਨ।
ਇਹ ਵੀ ਪੜ੍ਹੋ : ਜਦੋਂ ਡਾਕਟਰਾਂ ਨੇ ਪੱਥਰੀ ਦੀ ਜਗ੍ਹਾ ਕੱਢ ਦਿੱਤੀ ਕਿਡਨੀ, ਫਿਰ ਉਹ ਹੋਇਆ ਜੋ ਸੋਚਿਆ ਵੀ ਨਾ ਸੀ