ਤ੍ਰਿਪਤ ਦੇਸਾਈ ਅਤੇ ਉਸ ਦੇ ਸਮੂਹ ਨੂੰ ਮੰਦਰ ਦਰਸ਼ਨ ਲਈ ਪੁਲਸ ਨਹੀਂ ਦੇਵੇਗੀ ਸੁਰੱਖਿਆ
Tuesday, Nov 26, 2019 - 06:21 PM (IST)

ਕੋਚੀ—ਕੋਚੀ ਪੁਲਸ ਨੇ ਅੱਜ ਭਾਵ ਮੰਗਲਵਾਰ ਨੂੰ ਸਮਾਜਿਕ ਵਰਕਰ ਤ੍ਰਿਪਤ ਦੇਸਾਈ ਅਤੇ ਉਸ ਦੇ ਸਮੂਹ ਨੂੰ ਸੂਚਿਤ ਕੀਤਾ ਕਿ ਜੇਕਰ ਉਹ ਸਬਰੀਮਾਲਾ 'ਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੁਲਸ ਦੀ ਕੋਈ ਸੁਰੱਖਿਆ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਤ੍ਰਿਪਤ ਦੇਸਾਈ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਸਮੂਹ ਨਾਲ ਬਿਨਾਂ ਪੁਲਸ ਦੀ ਸੁਰੱਖਿਆ ਦੇ ਵੀ ਮੰਦਰ ਜਾਵੇਗੀ। ਤ੍ਰਿਪਤ ਦੇਸਾਈ ਨੂੰ ਸੁਰੱਖਿਆ ਨਾ ਦੇਣ ਦਾ ਫੈਸਲਾ ਪੁਲਸ ਨੇ ਕਾਨੂੰਨੀ ਸਲਾਹ ਕਰਨ ਤੋਂ ਬਾਅਦ ਲਿਆ ਹੈ। ਇਸ ਦੌਰਾਨ ਸ਼੍ਰੀਮਤੀ ਤ੍ਰਿਪਤ ਦੇਸਾਈ ਨੇ ਕਿਹਾ ਹੈ ਕਿ ਐਡੀਸ਼ਨਲ ਕਮਿਸ਼ਨਰ ਕੇ.ਪੀ. ਫਿਲਿਪ ਨੇ ਕਿਹਾ ਹੈ ਕਿ ਤ੍ਰਿਪਤ ਦੇਸਾਈ ਦੇ ਏਅਰਪੋਰਟ ਵਾਪਸ ਆਉਣ ਦੌਰਾਨ ਪੁਲਸ ਦੀ ਸੁਰੱਖਿਆ ਪ੍ਰਦਾਨ ਕਰਵਾਈ ਜਾਵੇਗੀ। ਇਸ ਦੌਰਾਨ ਸ਼੍ਰੀਮਤੀ ਦੇਸਾਈ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੰਵਿਧਾਨ ਦਿਵਸ ਦੇ ਚਲਦਿਆਂ ਮੰਦਰ ਜਾਣ ਲਈ ਅੱਜ ਦਾ ਹੀ ਦਿਨ ਚੁਣਿਆ ਸੀ ਅਤੇ ਉਹ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਹੀ ਕੇਰਲ ਛੱਡੇਗੀ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ ਮਾਮਲੇ ਨੂੰ ਸੁਪਰੀਮ ਕੋਰਟ ਦੀ ਵੱਡੀ ਬੈਂਚ 'ਚ ਭੇਜ ਦਿੱਤਾ ਹੈ। ਭਗਵਾਨ ਅਯੱਪਾ ਮੰਦਰ ਦਾ ਕਪਾਟ ਸ਼ਨੀਵਾਰ ਨੂੰ ਖੁੱਲ੍ਹਿਆ ਹੈ ਪਰ ਪੁਲਸ ਨੇ ਪੰਬਾ ਦੀ 10 ਔਰਤਾਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਔਰਤਾਂ (10 ਤੋਂ 50 ਸਾਲ ਵਿਚਾਲੇ) ਆਂਦਰਾ ਪ੍ਰਦੇਸ਼ ਤੋਂ ਮੰਦਰ 'ਚ ਪੂਜਾ ਕਰਨ ਲਈ ਆਈਆਂ ਸਨ। ਮੰਦਰ ਖੁੱਲ੍ਹਣ ਤੋਂ ਬਾਅਦ ਉੱਥੇ ਲੋਕ ਪੂਜਾ ਪਾਠ ਕਰ ਰਹੇ ਹਨ ਪਰ ਇਸ ਮੰਦਰ 'ਚ ਔਰਤਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।