ਟਰੰਪ ਨੇ ਭਾਰਤ-ਚੀਨ ਤਣਾਅ ਨਾਲ ਜੁੜੇ ਰੱਖਿਆ ਪਾਲਿਸੀ ਬਿੱਲ ''ਤੇ ਲਾਈ ਵੀਟੋ

Friday, Dec 25, 2020 - 03:51 PM (IST)

ਟਰੰਪ ਨੇ ਭਾਰਤ-ਚੀਨ ਤਣਾਅ ਨਾਲ ਜੁੜੇ ਰੱਖਿਆ ਪਾਲਿਸੀ ਬਿੱਲ ''ਤੇ ਲਾਈ ਵੀਟੋ

ਵਾਸ਼ਿੰਗਟਨ- ਅਮਰੀਕਾ ਵਿਚ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਤਣਾਅ ਨਾਲ ਜੁੜੇ ਸਲਾਨਾ ਰੱਖਿਆ ਪਾਲਿਸੀ ਬਿੱਲ 'ਤੇ ਵੀਟੋ ਲਗਾ ਦਿੱਤੀ ਹੈ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਟਰੰਪ ਦੇ ਦਫ਼ਤਰ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦ ਉਨ੍ਹਾਂ ਨੇ ਕਿਸੇ ਬਿੱਲ 'ਤੇ ਓਵਰਰਾਈਟ ਵੋਟ ਕੀਤਾ ਹੈ। ਟਰੰਪ ਨੇ ਵੀਟੋ ਕਰਨ 'ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਬਿੱਲ ਰੂਸ ਤੇ ਚੀਨ ਦੀ ਮਦਦ ਕਰਨ ਵਾਲਾ ਇਕ ਤੋਹਫਾ ਸਾਬਤ ਹੁੰਦਾ। ਤਕਰੀਬਨ ਇਕ ਹਫਤਾ ਪਹਿਲਾਂ ਹੀ ਅਮਰੀਕੀ ਸੰਸਦ ਨੇ 740 ਅਰਬ ਡਾਲਰ ਵਾਲੇ ਇਸ ਡਿਫੈਂਸ ਪਾਲਿਸੀ ਬਿੱਲ ਨੂੰ ਪਾਸ ਕੀਤਾ ਸੀ। 

ਇਹ ਬਿੱਲ ਅਮਰੀਕੀ ਫ਼ੌਜ ਦੇ ਤਨਖ਼ਾਹ ਵਿਚ 3 ਫ਼ੀਸਦੀ ਵਾਧੇ ਦੀ ਪੁਸ਼ਟੀ ਕਰਦਾ ਹੈ। ਇਸ ਦੇ ਇਲਾਵਾ ਫ਼ੌਜੀ ਪ੍ਰੋਗਰਾਮਾਂ ਅਤੇ ਨਿਰਮਾਣ ਵਿਚ 740 ਅਰਬ ਡਾਲਰ ਤੋਂ ਵੱਧ ਦਾ ਅਧਿਕਾਰੀ ਦਿੰਦਾ ਹੈ। ਅਮਰੀਕੀ ਸੰਸਦ ਵਿਚ ਪਾਸ ਹੋਣ ਦੇ ਬਾਅਦ ਇਹ ਬਿੱਲ ਨੈਸ਼ਨਲ ਡਿਫੈਂਸ ਅਥਾਰਾਇਜੇਸ਼ਨ ਐਕਟ ਬਣ ਗਿਆ ਸੀ। ਹਾਊਸ ਆਫ ਰੀਪ੍ਰੈਜ਼ੈਂਟੇਟਿਵ ਅਤੇ ਸੈਨੇਟ ਵਿਚ ਇਸ ਬਿੱਲ ਦਾ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ ਸੀ। ਹੁਣ ਇਸ 'ਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣੀ ਸੀ ਪਰ ਟਰੰਪ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬਿੱਲ ਵਿਚ ਸੋਸ਼ਲ ਮੀਡੀਆ ਕੰਪਨੀਆਂ ਲਈ ਕੰਪਨੀ ਸੁਰੱਖਿਆ ਦੇ ਪ੍ਰਬੰਧ ਨਹੀਂ ਹੈ। ਅਜਿਹੇ ਵਿਚ ਇਸ ਬਿੱਲ ਨੂੰ ਵੀਟੋ ਕਰਨ ਦੇ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਨਗੇ। ਦੱਸ ਦਈਏ ਕਿ ਇਸ ਬਿੱਲ ਵਿਚ ਭਾਰਤ ਤੇ ਚੀਨ ਵਿਚਕਾਰ ਲਾਈਨ ਆਫ ਐਕਚੁਅਲ ਕੰਟਰੋਲ 'ਤੇ ਜਾਰੀ ਤਣਾਅ ਦਾ ਜ਼ਿਕਰ ਹੈ। 


author

Lalita Mam

Content Editor

Related News