ਖੜ੍ਹੇ ਟਰੱਕ ਨਾਲ ਟਕਰਾਈ ਮਿੰਨੀ ਬੱਸ, 5 ਲੋਕਾਂ ਦੀ ਮੌਤ

Saturday, Apr 05, 2025 - 11:34 AM (IST)

ਖੜ੍ਹੇ ਟਰੱਕ ਨਾਲ ਟਕਰਾਈ ਮਿੰਨੀ ਬੱਸ, 5 ਲੋਕਾਂ ਦੀ ਮੌਤ

ਕਲਬੁਰਗੀ- ਕਰਨਾਟਕ 'ਚ ਕਲਬੁਰਗੀ ਜ਼ਿਲ੍ਹੇ ਦੇ ਜੇਵਰਗੀ ਤਾਲੁਕ 'ਚ ਨੇਲੋਗੀ ਕ੍ਰਾਸ ਕੋਲ ਸ਼ਨੀਵਾਰ ਤੜਕੇ ਇਕ ਮਿੰਨੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 13 ਸਾਲਾ ਇਕ ਕੁੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਾਰੇ ਯਾਤਰੀ ਬਗਲਕੋਟ ਦੇ ਰਹਿਣ ਵਾਲੇ ਸਨ ਅਤੇ ਉਹ ਕਲਬੁਰਗੀ ਜ਼ਿਲ੍ਹੇ 'ਚ ਇਕ ਦਰਗਾਹ ਜਾ ਰਹੇ ਸਨ, ਇਸੇ ਦੌਰਾਨ ਤੜਕੇ ਕਰੀਬ 3.30 ਵਜੇ ਇਹ ਹਾਦਸਾ ਹੋ ਗਿਆ।

ਕਲਬੁਰਗੀ ਦੇ ਪੁਲਸ ਸੁਪਰਡੈਂਟ ਏ. ਸ਼੍ਰੀਨਿਵਾਸੁਲੁ ਨੇ ਦੱਸਿਆ ਕਿ ਹਾਦਸੇ ਇੰਨਾ ਭਿਆਨਕ ਸੀ ਕਿ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਯਾਤਰੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਮਿੰਨੀ ਬੱਸ ਦਾ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਾ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਾ ਹੈ ਅਤੇ ਫਰਾਰ ਡਰਾਈਵਰ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News