ਤੇਜ਼ ਰਫ਼ਤਾਰ ਟਰੱਕ ਦਾ ਕਹਿਰ; ਪੁਲਸ ਨਾਕਾ ਤੋੜ ਹੋਮਗਾਰਡ ਨੂੰ ਕੁਚਲਿਆ, ਮੌਤ

Wednesday, Jun 03, 2026 - 02:36 PM (IST)

ਤੇਜ਼ ਰਫ਼ਤਾਰ ਟਰੱਕ ਦਾ ਕਹਿਰ; ਪੁਲਸ ਨਾਕਾ ਤੋੜ ਹੋਮਗਾਰਡ ਨੂੰ ਕੁਚਲਿਆ, ਮੌਤ

ਗੁਰੂਗ੍ਰਾਮ- ਗੁਰੂਗ੍ਰਾਮ 'ਚ ਤੇਜ਼ ਰਫ਼ਤਾਰ ਟਰੱਕ ਨੇ ਪੁਲਸ ਨਾਕੇ ਨੂੰ ਤੋੜਦੇ ਹੋਏ ਹੋਮਗਾਰਡ ਦੇ ਇਕ ਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਮੰਗਲਵਾਰ ਰਾਤ ਰਕੀਬ 11.30 ਵਜੇ ਸੈਕਟਰ-65 ਸਥਿਤ ਵਰਲਡ ਮਾਰਕ ਮਾਲ ਕੋਲ ਹੋਈ, ਜਿੱਥੇ ਪੁਲਸ ਕਰਮਚਾਰੀ ਡਿਊਟੀ 'ਤੇ ਤਾਇਨਾਤ ਸਨ। ਚਸ਼ਮਦੀਦਾਂ ਅਨੁਸਾਰ, ਟਰੱਕ ਨਾਕੇ ਨੂੰ ਤੋੜਦੇ ਹੋਏ ਅੱਗੇ ਵਧ ਗਿਆ ਅਤੇ ਹੋਮਗਾਰਡ ਜਵਾਨ ਸੰਦੀਪ ਕੁਮਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਪੁਲਸ ਦਾ ਇਕ ਵਾਹਨ ਵੀ ਨੁਕਸਾਨਿਆ ਗਿਆ। 

ਅਧਿਕਾਰੀਆਂ ਨੇ ਦੱਸਿਆ ਕਿ ਭਿਵਾਨੀ ਜ਼ਿਲ੍ਹੇ ਦੇ ਲਿਵਾਸੀ ਪਿੰਡ ਵਾਸੀ ਸੰਦੀਪ ਕੁਮਾਰ ਦਾ ਤਿੰਨ ਦਿਨ ਪਹਿਲਾਂ ਹੀ ਭਿਵਾਨੀ ਤੋਂ ਗੁਰੂਗ੍ਰਾਮ ਤਬਾਦਲਾ ਕੀਤਾ ਗਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਘਟਨਾ ਤੋਂ ਬਾਅਦ ਡਿਊਟੀ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵਾਹਨ ਨੂੰ ਮੌਕੇ 'ਤੇ ਛੱਡ ਕੇ ਉੱਥੋਂ ਫਰਾਰ ਹੋ ਗਿਆ।'' ਅਧਿਕਾਰੀ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News