ਨਿਪਾਹ ਵਾਇਰਸ ਕਾਰਨ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ, ਤ੍ਰਿਪੁਰਾ ''ਚ ਅਲਰਟ

03/20/2019 7:24:04 PM

ਅਗਰਤਲਾ— ਤ੍ਰਿਪੁਰਾ ਸਰਕਾਰ ਪੱਛਮੀ ਬੰਗਾਲ ਦੀ ਸਰਹੱਦ ਨਾਲ ਲੱਗਦੇ ਬੰਗਲਾਦੇਸ਼ ਦੇ ਇਕ ਪਿੰਡ 'ਚ ਨਿਪਾਹ ਵਾਇਰਸ ਤੋਂ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਤੋਂ ਬਾਅਦ ਸਾਵਧਾਨੀ ਵਰਤ ਰਹੀ ਹੈ। ਤ੍ਰਿਪੁਰਾ ਸਰਕਾਰ ਨੇ ਸੋਮਵਾਰ ਨੂੰ ਨਿਪਾਹ ਵਾਇਰਸ ਨੂੰ ਲੈ ਕੇ ਸਾਰੇ ਜ਼ਿਲਾ ਮੁੱਖ ਸਿਹਤ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਪਰਿਵਾਰ ਭਲਾਈ ਤੇ ਪ੍ਰੀਵੈਂਟਿਵ ਮੈਡੀਸਨ ਦੇ ਸੰਯੁਕਤ ਨਿਰਦੇਸ਼ਕ ਡਾਂ ਪੀ ਚਟਰਜੀ ਨੇ ਕਿਹਾ ਕਿ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।

ਅਧਿਕਾਰੀ ਨੇ ਕਿਹਾ, 'ਨਿਪਾਹ ਵਾਇਰਸ ਲਾਗ ਕਾਰਨ ਬੰਗਲਾਦੇਸ਼ 'ਚ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਮੌਤਾਂ ਪੱਛਮੀ ਬੰਗਾਲ ਨਾਲ ਲੱਗਦੇ ਸਰਹੱਦ 'ਤੇ ਹੋਈ ਹੈ ਨਾ ਕਿ ਤ੍ਰਿਪੁਰਾ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ। ਕਿਉਂਕਿ ਇਹ ਘਟਨਾ ਬੰਗਲਾਦੇਸ਼ 'ਚ ਵਾਪਰਿਆ ਇਸ ਲਈ ਕੇਂਦਰ ਸਰਕਾਰ ਨੇ ਸਾਨੂੰ ਅਲਰਟ ਰਹਿਣ ਲਈ ਕਿਹਾ ਹੈ।' ਇਹ ਵਾਇਰਸ ਆਮ ਤੌਰ 'ਤੇ ਚਮਗਾਦੜਾਂ ਦੇ ਜ਼ਰੀਏ ਫੈਲਦਾ ਹੈ।


Inder Prajapati

Content Editor

Related News